ਗੁਰਦਾਸਪੁਰ ਸੀਟ ਤੋਂ ਕਾਂਗਰਸੀ ਨੇਤਾਵਾਂ ਨੇ ਲੋਕਲ ਉਮੀਦਵਾਰ ਦੀ ਕੀਤੀ ਮੰਗ (ਵੀਡੀਓ)
Wednesday, Apr 03, 2019 - 09:12 AM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਲੋਕ ਸਭਾ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਤੇ ਲੋਕ ਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਨਾਂਅ ਵੀ ਸਾਫ ਹੋਣੇ ਸ਼ੁਰੂ ਹੋ ਗਏ ਹਨ। ਗੁਰਦਾਸਪੁਰ 'ਚ ਕਾਂਗਰਸ ਦੇ ਆਗੂਆਂ ਨੇ ਮੌਜੂਦਾ ਗੁਰਦਾਸਪੁਰ ਦੇ ਸਾਂਸਦ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਦੀ ਸੀਟ ਤੋਂ ਚੋਣ ਲੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਾਸੀ ਆਪਣੇ ਇਲਾਕਾ ਨਿਵਾਸੀ ਨੂੰ ਉਮੀਦਵਾਰ ਦੇਖਣਾ ਚਾਹੁੰਦੇ ਹਨ ਨਾ ਕੇ ਦੂਰ ਦਰਾਡੇ ਵਾਲੇ ਵਿਅਕਤੀ ਨੂੰ।
ਦੂਜੇ ਪਾਸੇ ਜਦੋਂ ਇਸ ਸਬੰਧੀ ਵਿਧਾਨ ਸਭਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਖੜ ਦਾ ਖੁੱਲ੍ਹ ਕੇ ਵਿਰੋਧ ਤਾਂ ਨਹੀਂ ਕੀਤਾ ਪਰ ਇਸ ਮਾਮਲੇ 'ਤੇ ਗੋਲਮਾਲ ਜਵਾਬ ਦਿੰਦਿਆ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸਿਪਾਈ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਵੀ ਉਮੀਦਵਾਰ ਨੂੰ ਚੋਣ ਮੈਦਾਨ ਉਤਾਰੇਗੀ ਉਹ ਉਸ ਦਾ ਸਾਥ ਦੇਣਗੇ।
