ਮੋਦੀ ਦੀ ਗੁਰਦਾਸਪੁਰ ਰੈਲੀ ਨੂੰ ਲੈ ਕੇ ਪੱਬਾਂ ਭਾਰ ਹੋਈ ਅਕਾਲੀ-ਭਾਜਪਾ (ਵੀਡੀਓ)
Wednesday, Jan 02, 2019 - 09:53 AM (IST)
ਗੁਰਦਾਸਪੁਰ (ਗੁਰਪ੍ਰੀਤ)—3 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਭਾਜਪਾ ਅਤੇ ਅਕਾਲੀ ਦਲ ਇਸ ਰੈਲੀ ਨੂੰ ਸਫਲ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਪੂਰਾ ਜ਼ੋਰ ਲਗਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਰੈਲੀ 'ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ ਅਤੇ ਉਸ ਤੋਂ ਪਹਿਲਾਂ ਰੈਲੀ 'ਚ ਭਾਜਪਾ ਦੀ ਪੰਜਾਬ ਲੀਡਰਸ਼ਿਪ ਰੈਲੀ ਨੂੰ ਸੰਬੋਧਨ ਕਰੇਗੀ। ਉੱਥੇ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਸ ਦੇ ਅਧਿਕਾਰੀ ਲਗਾਤਾਰ ਰੈਲੀ ਵਾਲੇ ਸਥਾਨ ਪੁੱਡਾ ਗਰਾਉਂਡ ਵਿਖੇ ਡਿਊਟੀ 'ਤੇ ਤਾਇਨਾਤ ਹਨ ਅਤੇ ਪੁੱਡਾ ਗਰਾਉਂਡ ਵਿਖੇ ਪੰਜਾਬ ਪੁਲਸ ਨੂੰ ਛਾਉਣੀ 'ਚ ਤਬਦੀਲ ਕੀਤਾ ਗਿਆ ਹੈ।