ਸ਼ਰਾਬ ਦੇ ਨਸ਼ੇ ’ਚ ਟੱਲੀ ASI ਨੇ ਸੜਕ ’ਤੇ ਲਾਇਆ ‘ਮੇਲਾ’, ਗਾਲ੍ਹਾਂ ਕੱਢਦੇ ਦੀ ਵੀਡੀਓ ਹੋਈ ਵਾਇਰਲ

Thursday, May 06, 2021 - 06:41 PM (IST)

ਗੁਰਦਾਸਪੁਰ (ਗੁਰਪ੍ਰੀਤ) - ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਪੁੰਜਾਬ ਦੀ ਪੁਲਸ ਆਏ ਦਿਨ ਸੁਰੱਖਿਆਂ ’ਚ ਰਹਿੰਦੀ ਹੀ ਹੈ। ਬੀਤੇ ਦਿਨੀਂ ਜਿਥੇ ਫਗਵਾੜਾ ਦੇ ਐੱਸ.ਐੱਚ.ਓ ਲਗਾਤਾਰ ਸੁਰੱਖਿਆਂ ’ਚ ਰਹੇ, ਉਥੇ ਹੀ ਅੱਜ ਗੁਰਦਾਸਪੁਰ ਜ਼ਿਲ੍ਹੇ ’ਚ ਵੀ ਇਕ ਏ.ਐੱਸ.ਆਈ. ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਏ.ਐੱਸ. ਆਈ. ਦੇ ਚਰਚਾ ’ਚ ਹੋਣ ਦਾ ਮੁੱਖ ਕਾਰਨ ਉਸ ਦੀ ਸ਼ਰਾਬ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਤੇਜ਼ੀ ਨਾਲ ਵਾਇਰਸ ਹੋ ਰਹੀ ਹੈ। 

ਮਿਲੀ ਜਾਣਕਾਰੀ ਅਨੁਸਾਰ ਵਾਇਰਸ ਹੋ ਰਹੀ ਵੀਡੀਓ ’ਚ ਸ਼ਰਾਬ ਦੇ ਨਸ਼ੇ ’ਚ ਪੰਜਾਬ ਪੁਲਸ ਦਾ ਏ.ਐੱਸ. ਆਈ. ਬੇਸੁੱਧ ਹੋ ਕੇ ਸੜਕਾਂ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਏ.ਐੱਸ. ਆਈ. ਨੇ ਸ਼ਰਾਬ ਪੀ ਕੇ ਸੜਕ ’ਤੇ ਭੜਥੂ ਪਾ ਦਿੱਤਾ, ਜਿਸ ਦੀ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਵੀਡੀਓ ਦੇ ਬਾਰੇ ਜਦੋਂ ਏ.ਐੱਸ. ਆਈ. ਰਾਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸ਼ਰਾਬ ਨਹੀਂ ਪੀਤੀ। ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਉਸ ਦੀ ਵੀਡੀਓ ਬਣਾ ਕੇ ਗ਼ਲਤ ਢੰਗ ਨਾਲ ਪੇਸ਼ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਪੁਲਸ ਆਧਿਕਾਰੀ ਰਾਜ ਕੁਮਾਰ ਨੇ ਕਿਹਾ ਕਿ ਜਿਸ ਥਾਂ ਦੀ ਇਹ ਵੀਡੀਓ ਹੈ, ਉਥੇ ਕੁਝ ਅਜਿਹੇ ਲੋਕ ਹਨ, ਜੋ ਪਹਿਲਾ ਵੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਇਹ ਵੀਡੀਓ ਵੀ ਉਨ੍ਹਾਂ ਨੇ ਬਣਾਈ ਹੈ ਅਤੇ ਇਸ ਬਾਰੇ ਉਹ ਆਪਣੇ ਅਧਿਕਾਰੀਆਂ ਨੂੰ ਦੱਸ ਚੁੱਕਾ ਹੈ। ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਸਬੰਧ ’ਚ ਹੁਣ ਤੱਕ ਕੋਈ ਵੀ ਪੁਲਸ ਅਧਿਕਾਰੀ ਕੈਮਰੇ ਦੇ ਸਾਹਮਣੇ ਗੱਲ ਕਰਨ ਨੂੰ ਤਿਆਰ ਨਹੀਂ।

ਪੜ੍ਹੋ ਇਹ ਵੀ ਖਬਰ ਨੌਜਵਾਨ ਨੂੰ ਰਿਸ਼ਤਾ ਤੋੜਨ ’ਤੇ ਮਿਲੀ ਮੌਤ ਦੀ ਸਜ਼ਾ, ਕੁੜੀ ਦੇ ਪਰਿਵਾਰ ਵਾਲਿਆਂ ਨੇ ਗੋਲ਼ੀਆਂ ਨਾਲ ਭੁੰਨ੍ਹਿਆ


author

rajwinder kaur

Content Editor

Related News