3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਦੇ ਪਿਤਾ ਦੇ ਭਾਵੁਕ ਬੋਲ- ਪੁੱਤ 'ਤੇ ਹੈ ਮਾਣ (ਵੀਡੀਓ)

Wednesday, Aug 19, 2020 - 02:15 PM (IST)

ਗੁਰਦਾਸਪੁਰ : ਅਮਰੀਕਾ ਦੇ ਸ਼ਹਿਰ ਰੀਡਲੀ ਵਿਖੇ ਦਰਿਆ 'ਚ ਡੁੱਬ ਰਹੇ ਬੱਚਿਆ ਨੂੰ ਬਚਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ 29 ਸਾਲ ਮਨਜੀਤ ਸਿੰਘ ਦਾ ਪਿੰਡ ਛੀਨਾ ਵਿਖੇ ਬੀਤੇ ਦਿਨ ਅੰਤਿਮ ਸਸਕਾਰ ਕੀਤਾ ਗਿਆ। ਮਨਜੀਤ ਦੇ ਪਿਤਾ ਨੇ ਦੱਸਿਆ ਕਿ ਪੁੱਤ ਦੀ ਮੌਤ ਦੀ ਖ਼ਬਰ ਉਸ ਦੇ ਦੋਸਤਾਂ ਕੋਲੋਂ ਮਿਲੀ ਸੀ। ਮਨਜੀਤ ਦੇ ਦੋਸਤਾਂ ਨੇ ਦੱਸਿਆ ਕਿ ਉਹ ਦਰਿਆ ਨੇੜਿਓਂ ਲੰਘ ਰਿਹਾ ਸੀ ਤਾਂ ਉਥੇ ਤਿੰਨ ਬੱਚੇ ਡੁੱਬ ਰਹੇ ਸਨ। ਉਥੇ ਖੜ੍ਹੇ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਇਸ ਲਈ ਮਨਜੀਤ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਤਿੰਨੇ ਬੱਚਿਆਂ ਨੂੰ ਦਰਿਆ 'ਚੋਂ ਤਾਂ ਬਾਹਰ ਕੱਢ ਲਿਆ ਪਰ ਖ਼ੁਦ ਨਹੀਂ ਨਿਕਲ ਪਾਇਆ ਤੇ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਮਨਜੀਤ ਨਾਲ ਫੋਨ 'ਤੇ ਗੱਲ ਹੋਈ ਸੀ। ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਲਾਡਲੇ ਦੇ ਸੁਫ਼ਨੇ ਤਾਂ ਬਹੁਤ ਸਾਰੇ ਸਨ ਪਰ ਇਕ ਝਟਕੇ 'ਚ ਹੀ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਮਾਣ ਹੈ। 

ਇਹ ਵੀ ਪੜ੍ਹੋਂ : ਡੁੱਬਦੇ ਬੱਚਿਆਂ ਨੂੰ ਜ਼ਿੰਦਗੀ ਦੇਣ ਵਾਲੇ ਮਨਜੀਤ ਦਾ ਹੋਇਆ ਅੰਤਿਮ ਸਸਕਾਰ, ਧਾਹਾਂ ਮਾਰ ਰੋਇਆ ਪੂਰਾ ਪਰਿਵਾਰ ਪਿੰਡ

ਇਥੇ ਦੱਸ ਦੇਈਏ ਕਿ ਅਮਰੀਕਾ ਦੇ ਫਰਿਜ਼ਨੋ ਦੇ ਨੇੜਲੇ ਸ਼ਹਿਰ ਰੀਡਲੀ ਕੁਝ ਦਿਨ ਮੈਕਸੀਕਨ ਮੂਲ ਦੇ ਤਿੰਨ ਬੱਚੇ ਕਿੰਗਸ ਰਿਵਰ 'ਚ ਡੁੱਬ ਰਹੇ ਸੀ, ਜਿਨ੍ਹਾਂ ਦਾ ਮਦਦ ਲਈ ਆਵਾਜ਼ਾਂ ਸੁਣ ਮਨਜੀਤ ਸਿੰਘ ਨੇ ਕੁਝ ਹੋਰ ਸੋਚੇ ਬਿਨਾਂ ਦਰਿਆ 'ਚ ਛਾਲ ਮਾਰ ਦਿੱਤੀ। ਮਨਜੀਤ ਸਿੰਘ ਨੇ ਬੜੀ ਬਹਾਦਰੀ ਦੇ ਨਾਲ ਕਿੰਗਜ਼ ਰਿਵਰ 'ਚ ਡੁੱਬ ਰਹੇ ਦੋ ਬੱਚਿਆਂ ਨੂੰ ਬਚਾਇਆ ਅਤੇ ਤੀਜੇ ਬੱਚੇ ਨੂੰ ਲੱਭਣ ਲਈ ਜਦੋਂ ਤੀਜੀ ਵਾਰ ਮਨਜੀਤ ਸਿੰਘ ਨੇ ਕਿੰਗਜ਼ ਰਿਵਰ 'ਚ ਛਾਲ ਮਾਰੀ ਤਾਂ ਉਹ ਉਸ ਦੇ 'ਚ ਹੀ ਡੁੱਬ ਗਈ। ਹਾਲਾਂਕਿ ਤੀਜੇ ਬੱਚੇ ਨੂੰ ਹੋਰ ਲੋਕਾਂ ਵਲੋਂ ਬਾਹਰ ਕੱਢ ਲਿਆ ਗਿਆ ਪਰ ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਮਨਜੀਤ ਸਿੰਘ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਤੇ ਜ਼ਿੰਦਗੀ ਦੀ ਜੰਗ ਹਾਰ ਗਿਆ। 

ਇਹ ਵੀ ਪੜ੍ਹੋਂ : ਕਲਯੁੱਗ: ਲਾਲਚ 'ਚ ਅੰਨ੍ਹੀ ਹੋਈ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ


author

Baljeet Kaur

Content Editor

Related News