ਹਵਸ ਦੇ ਭੁੱਖੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਚੜ੍ਹਿਆ ਪੁਲਸ ਦੇ ਹੱਥੇ

Saturday, Oct 03, 2020 - 03:43 PM (IST)

ਹਵਸ ਦੇ ਭੁੱਖੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਚੜ੍ਹਿਆ ਪੁਲਸ ਦੇ ਹੱਥੇ

ਗੁਰਦਾਸਪੁਰ (ਜ. ਬ.): ਪੁਲਸ ਨੇ ਇਕ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੱਬੜ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 2 ਅਗਸਤ ਨੂੰ ਇਕ ਵਿਧਵਾ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ 4 ਅਤੇ 14 ਸਾਲ ਦੀਆਂ ਧੀਆਂ ਨਾਲ ਆਪਣੀ ਮੂੰਹ ਬੋਲੀ ਭੈਣ ਦੇ ਕੋਲ ਪਿੰਡ ਮੁਸਤਫਾਪੁਰ ਮਿਲਣ ਲਈ ਗਈ ਸੀ। 

ਇਹ ਵੀ ਪੜ੍ਹੋ :  ਸੜਕ 'ਤੇ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਸਿਰ 'ਤੇ ਮਾਰੀਆਂ ਹਾਕੀਆਂ (ਵੀਡੀਓ)
PunjabKesariਉਥੇ ਉਸ ਦੀ ਮੂੰਹ ਬੋਲੀ ਭੈਣ ਦੇ ਜੇਠ ਦਾ ਮੁੰਡਾ ਰਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੁਸਤਫਾਬਾਦ ਉਸ ਦੀ ਚਾਰ ਸਾਲ ਦੀ ਕੁੜੀ ਨੂੰ ਖੇਡਣ ਦੇ ਬਹਾਣੇ ਆਪਣੇ ਨਾਲ ਲੈ ਗਿਆ। ਜਦ ਕੁਝ ਸਮਾਂ ਬਾਅਦ ਉਸਨੇ ਕੁੜੀ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮੁਲਜ਼ਮ ਉਸ ਦੀ ਬੇਟੀ ਨਾਲ ਗਲਤ ਕੰਮ ਕਰ ਰਿਹਾ ਸੀ ਅਤੇ ਸ਼ਿਕਾਇਤਕਰਤਾ ਨੂੰ ਦੇਖ ਕੇ ਭੱਜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਪੁਲਸ ਉਸ ਸਮੇਂ ਤੋਂ ਹੀ ਕੋਸ਼ਿਸ ਕਰ ਰਹੀ ਸੀ ਅਤੇ ਅੱਜ ਉਹ ਪੁਲਸ ਦੇ ਹੱਥ ਲੱਗਾ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਛਗਿੱਛ ਲਈ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ


author

Baljeet Kaur

Content Editor

Related News