16 ਸਾਲ ਦੀ ਉਮਰ ’ਚ ਪ੍ਰੇਮ ਵਿਆਹ ਕਰਵਾ ਨਸ਼ਿਆਂ ਦੀ ਗ੍ਰਿਫ਼ਤ ’ਚ ਫਸੀ ਕੁੜੀ, ਪਤੀ ਵੀ ਨਿਕਲਿਆ ਨਸ਼ੇੜੀ
Wednesday, Jul 07, 2021 - 01:21 PM (IST)
ਗੁਰਦਾਸਪੁਰ (ਹਰਮਨ) - ਨਸ਼ਿਆਂ ਦੀ ਗ੍ਰਿਫਤ ਵਿੱਚ ਆ ਕੇ ਜਿੱਥੇ ਕਈ ਨੌਜਵਾਨ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ, ਉਥੇ ਹੀ ਕਈਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਹੈਰਾਨ ਕਰਨ ਵਾਲਾ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਕਾਦੀਆਂ ਨੇੜਲੇ ਇਕ ਪਿੰਡ ਦਾ ਸਾਹਮਣੇ ਆਇਆ ਹੈ, ਜਿਥੇ ਇਕ 20 ਸਾਲਾ ਕੁੜੀ ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਨਸ਼ਿਆਂ ਦੀ ਗ੍ਰਿਫ਼ਤ ’ਚ ਆ ਕੇ ਆਪਣਾ ਵੱਡਾ ਨੁਕਸਾਨ ਕਰ ਚੁੱਕੀ ਹੈ। ਇਸ ਕੁੜੀ ਲਈ ਗੁਰਦਾਸਪੁਰ ਦਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਰਦਾਨ ਸਿੱਧ ਹੋਇਆ ਹੈ, ਜਿੱਥੇ ਇਸ ਕੁੜੀ ਨੇ ਨਸ਼ਿਆਂ ਤੋਂ ਤੌਬਾ ਕਰਕੇ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ। ਕੁਝ ਦਿਨਾਂ ’ਚ ਕੁੜੀ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬੱਲੜਵਾਲ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ : ਮੁਲਜ਼ਮ ਦੀ 15 ਸਾਲਾ ਧੀ ਨੇ ਲਾਏ ਜ਼ਬਰ-ਜ਼ਿਨਾਹ ਦੇ ਦੋਸ਼
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕੁੜੀ ਨੇ ਦੱਸਿਆ ਕਿ ਉਸ ਨੂੰ ਛੋਟੀ ਉਮਰ ਵਿੱਚ ਹੀ ਇਕ ਮੁੰਡੇ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਕਰੀਬ 16 ਸਾਲ ਦੀ ਉਮਰ ’ਚ ਉਸ ਮੁੰਡੇ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਉਹ ਆਪਣੇ ਘਰਵਾਲੇ ਨਾਲ ਪਠਾਨਕੋਟ ਵਿਖੇ ਰਹੀ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਚੋਰੀਆਂ ਕਰਦਾ ਹੈ। ਇੱਥੇ ਹੀ ਬੱਸ ਨਹੀਂ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਵੀ ਸੀ ਅਤੇ ਪਤੀ ਨੇ ਕਈ ਵਾਰ ਉਸ ਨੂੰ ਵੀ ਹੈਰੋਇਨ ਦਾ ਨਸ਼ਾ ਕਰਵਾ ਦਿੱਤਾ। ਉਸ ਦਾ ਪਤੀ ਚੋਰੀ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਹੋ ਗਿਆ ਅਤੇ ਜੇਲ੍ਹ ਚਲਾ ਗਿਆ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ
ਕਰੀਬ ਦੋ ਸਾਲ ਬਾਅਦ ਜਦੋਂ ਉਹ ਮੁੜ ਜੇਲ੍ਹ ਤੋਂ ਬਾਹਰ ਆਇਆ ਤਾਂ ਉਹ ਕਾਦੀਆਂ ਵਿਖੇ ਕਿਰਾਏ ਦੇ ਮਕਾਨ ’ਚ ਰਹਿਣ ਲਈ ਆ ਗਏ। ਇੱਥੇ ਉਨ੍ਹਾਂ ਦੇ ਮਕਾਨ ਨੇੜੇ ਰਹਿੰਦਾ ਇੱਕ ਹੋਰ ਵਿਅਕਤੀ ਉਸ ਦੇ ਪਤੀ ਦੇ ਸੰਪਰਕ ’ਚ ਆ ਗਿਆ। ਉਹ ਵਿਅਕਤੀ ਵੀ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਇਸ ਉਪਰੰਤ ਉਸ ਦਾ ਪਤੀ ਅਤੇ ਇਹ ਵਿਅਕਤੀ ਵੀ ਇਕੱਠੇ ਨਸ਼ਾ ਕਰਨ ਲੱਗ ਪਏ। ਕੁੜੀ ਨੇ ਦੱਸਿਆ ਕਿ ਉਸ ਦਾ ਪਤੀ ਮੁੜ ਇਕ ਚੋਰੀ ਦੇ ਮਾਮਲੇ ’ਚ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਬਾਅਦ ਉਸ ਦੇ ਗੁਆਂਢ ’ਚ ਰਹਿਣ ਵਾਲਾ ਮੁੰਡਾ ਉਸ ਦੇ ਘਰ ਆਉਣ ਲੱਗਾ, ਜਿਸ ਨਾਲ ਮਿਲ ਕੇ ਉੁਸ ਨੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਸ ਦੇ ਘਰ ਨਸ਼ਾ ਵੇਚਣ ਲਈ ਆਉਣ ਜਾਣ ਲੱਗ ਪਿਆ ਅਤੇ ਕਈ ਵਾਰ ਉਸ ਨੂੰ ਨਸ਼ੇ ਦੀ ਸਪਲਾਈ ਲੈਣ ਅਤੇ ਦੇਣ ਲਈ ਭੇਜਣ ਲੱਗ ਪਿਆ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ
ਕੁੜੀ ਨੇ ਦੱਸਿਆ ਕਿ ਉਸ ਦੇ ਘਰ ਇੱਕ ਮੁੰਡਾ ਪੈਦਾ ਹੋਇਆ ਪਰ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਇੰਨੀ ਹੋਸ਼ ਨਹੀਂ ਰਹਿੰਦੀ ਸੀ ਕਿ ਉਹ ਆਪਣੇ ਬੱਚੇ ਦੀ ਸਾਂਭ ਸੰਭਾਲ ਕਰ ਸਕਦੀ। ਇੱਥੋਂ ਤੱਕ ਕਿ ਉਹ ਖੁਦ ਵੀ ਕਈ ਕਈ ਦਿਨ ਰੋਟੀ ਨਹੀਂ ਖਾਂਦੀ ਸੀ ਅਤੇ ਰੋਜ਼ਾਨਾ 2 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਖ਼ਰਚ ਕਰਕੇ ਹੈਰੋਇਨ ਦਾ ਨਸ਼ਾ ਕਰਦੀ ਸੀ। ਨਸ਼ੇ ਦੀ ਪੂਰਤੀ ਲਈ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਅਤੇ ਜਦੋਂ ਸਾਰਾ ਸਾਮਾਨ ਖ਼ਤਮ ਹੋ ਗਿਆ ਤਾਂ ਉਸ ਨੇ ਆਪਣੇ ਪੇਕੇ ਪਰਿਵਾਰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਉਸ ਦੀ ਹਾਲਤ ਅਤੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ। ਇਸ ਉਪਰੰਤ ਉਸ ਨੇ ਬਹੁਤ ਮੁਸ਼ਕਲ ਨਾਲ ਸਮਾਂ ਬਤੀਤ ਕੀਤਾ ਅਤੇ ਹੁਣ ਉਸ ਦੇ ਘਰਵਾਲਿਆਂ ਨੇ ਉਸ ਨੂੰ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਉਸ ਨੇ ਨਸ਼ਿਆਂ ਤੋਂ ਤੌਬਾ ਕਰਦੇ ਹੋਏ ਕਿਹਾ ਕਿ ਨਸ਼ੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੇ ਹਨ। ਇਸ ਲਈ ਹੁਣ ਉਸ ਨੇ ਪੱਕਾ ਮਨ ਬਣਾਇਆ ਹੈ ਕਿ ਜ਼ਿੰਦਗੀ ਵਿੱਚ ਕਦੇ ਨਸ਼ਾ ਨਹੀਂ ਕਰੇਗੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦਾ ਪਤੀ ਕੁਝ ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ ਅਤੇ ਉਹ ਉਸ ਨੂੰ ਕਦੇ ਨਸ਼ਾ ਨਹੀਂ ਕਰਨ ਦੇਵੇਗੀ। ਇਸ ਮੌਕੇ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਹੁਣ ਤੱਕ ਹਜ਼ਾਰਾਂ ਨੌਜਵਾਨ ਨਸ਼ੇ ਨੂੰ ਤਿਆਗ ਕੇ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੁੜੀਆਂ ਅਤੇ ਜਨਾਨੀਆਂ ਵੀ ਨਸ਼ੇ ਤੋਂ ਮੁਕਤੀ ਹਾਸਲ ਕਰਵਾਉਣ ਲਈ ਇਸ ਕੇਂਦਰ ਵਿੱਚ ਆ ਚੁੱਕੀਆਂ ਹਨ। ਇਸ ਕੇਂਦਰ ਵਿੱਚ ਸਿਰਫ਼ ਨਸ਼ਾ ਛੁਡਾਉਣ ਦਾ ਕੰਮ ਹੀ ਨਹੀਂ ਕੀਤਾ ਜਾਂਦਾ ਸਗੋਂ ਮਰੀਜ਼ਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹੇ ਕਰਨ ਲਈ ਲਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਸੈਰ ’ਤੇ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ