ਗੁਰਦਾਸਪੁਰ ਜ਼ਿਲ੍ਹੇ ''ਚ 6 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

07/30/2020 8:28:21 PM

ਗੁਰਦਾਸਪੁਰ, (ਹਰਮਨ, ਲੀਡ)- ਜ਼ਿਲਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਚਲਦਿਆਂ ਅੱਜ ਜ਼ਿਲੇ ਨਾਲ ਸਬੰਧਤ 6 ਨਵੇਂ ਮਰੀਜ਼ਾਂ ਨੂੰ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿਚ 2 ਮਰੀਜ਼ ਗੁਰਦਾਸਪੁਰ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੇ ਟੈਸਟ ਹੁਸ਼ਿਆਰਪੁਰ ਜ਼ਿਲੇ 'ਚ ਹੋਏ ਸਨ ਜਦੋਂ ਕਿ 3 ਦੀਨਾਨਗਰ ਖੇਤਰ ਦੇ ਹਨ, ਜਿਨ੍ਹਾਂ ਦੇ ਸੈਂਪਲ ਪਠਾਨਕੋਟ ਜ਼ਿਲੇ ਅੰਦਰ ਲਏ ਗਏ ਸਨ ਅਤੇ ਉਥੇ ਹੀ ਉਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਉਕਤ ਮਰੀਜ਼ਾਂ ਤੋਂ ਇਲਾਵਾ ਅੱਜ ਬਟਾਲਾ ਵਿਚ ਸਿਰਫ ਇਕ ਨਵਾਂ ਮਰੀਜ਼ ਸਾਹਮਣੇ ਆਇਆ ਹੈ, ਜਿਸ ਦਾ ਟੈਸਟ ਅੰਮ੍ਰਿਤਸਰ ਹੋਇਆ ਸੀ ਅਤੇ ਉਥੇ ਹੀ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ 'ਚ 31,914 ਸ਼ੱਕੀ ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 29,062 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ 2431 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਹੁਣ ਜ਼ਿਲੇ ਅੰਦਰ ਇਸ ਵਾਇਰਸ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 531 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚੋਂ 19 ਦੀ ਮੌਤ ਹੋ ਚੁੱਕੀ ਹੈ। ਕਰੀਬ 389 ਮਰੀਜ਼ਾਂ ਨੇ ਇਸ ਵਾਇਰਸ 'ਤੇ ਫਤਿਹ ਹਾਸਲ ਕਰ ਲਈ ਹੈ, ਜਿਨ੍ਹਾਂ 'ਚੋਂ 287 ਬਿਲਕੁੱਲ ਠੀਕ ਹਨ ਅਤੇ 41 ਨੂੰ ਛੁੱਟੀ ਦੇ ਕੇ ਘਰਾਂ ਵਿਚ ਆਈਸੋਲੇਟ ਕੀਤਾ ਹੈ। ਇਨ੍ਹਾਂ ਤੋਂ 51 ਮਰੀਜ਼ਾਂ ਵਿਚ ਕੋਈ ਲੱਛਣ ਨਹੀਂ ਹਨ, ਪਰ ਉਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਹੋਣ ਕਾਰਣ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ।

ਇਸ ਮੌਕੇ ਗੁਰਦਾਸਪੁਰ 'ਚ 21, ਬਟਾਲਾ 'ਚ 50, ਧਾਰੀਵਾਲ 'ਚ 10, ਮਿਲਟਰੀ ਹਸਪਤਾਲ 'ਚ 1, ਅੰਮ੍ਰਿਤਸਰ 'ਚ 20, ਲੁਧਿਆਣਾ 'ਚ 3, ਜਲੰਧਰ 'ਚ 1, ਮੋਹਾਲੀ 'ਚ 2, ਪੀਜੀਆਈ 'ਚ 1, ਪਟਿਆਲਾ 'ਚ 1, ਪਠਾਨਕੋਟ 'ਚ 1 ਮਰੀਜ਼ ਦਾ ਇਲਾਜ ਚਲ ਰਿਹਾ ਹੈ।


Bharat Thapa

Content Editor

Related News