ਗੁਰਦਾਸਪੁਰ 'ਚ ਚਰਚ ਨੂੰ ਲੱਗੀ ਭਿਆਨਕ ਅੱਗ

Thursday, Nov 08, 2018 - 03:37 PM (IST)

ਗੁਰਦਾਸਪੁਰ 'ਚ ਚਰਚ ਨੂੰ ਲੱਗੀ ਭਿਆਨਕ ਅੱਗ

ਗੁਰਦਾਸਪੁਰ (ਵਿਨੋਦ) : ਇਥੋਂ ਦੇ ਨਜ਼ਦੀਕੀ ਪਿੰਡ ਕੀਡ਼ੀ ਅਫਗਾਨਾ ਵਿਖੇ ਚਰਚ ਨੂੰ ਅੱਗ ਲੱਗਣ ਨਾਲ ਚਰਚ ਦਾ ਸਾਮਾਨ ਸਡ਼ ਗਿਆ। ਜਾਣਕਾਰੀ ਦੇ ਮੁਤਾਬਕ ਤਰਸੇਮ ਮਸੀਹ ਪੁੱਤਰ ਸੰਤ ਮਸੀਹ ਵਾਸੀ ਕੀਡ਼ੀ  ਅਫਗਾਨਾ ਨੇ ਦੱਸਿਆ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਪ੍ਰਾਰਥਨਾ ਲਈ ਪਿੰਡ ਵਿਚ ਚਰਚ ਬਣਾਈ ਸੀ ਜਿਸ ਵਿਚ ਹਰ ਐਤਵਾਰ ਨੂੰ ਈਸਾਈ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਸਨ। ਹੋਰ ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਰਣਇੰਦਰ ਸਿੰਘ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਚਰਚ ’ਚ ਅੱਗ ਲੱਗੀ ਹੋਈ ਹੈ ਜਿਸ ਨਾਲ ਚਰਚ ਵਿਚ ਪਿਆ ਸਾਮਾਨ ਇਕ ਟੇਬਲ ਸ਼ੀਸ਼ੇ ਦਾ, ਇਕ ਬੈਂਚ ਲੱਕਡ਼ ਦਾ, ਇਕ ਵੱਡੀ ਕੁਰਸੀ, 10 ਦਰੀਆਂ ਅੱਗ ਲੱਗਣ ਨਾਲ ਸਡ਼ ਗਈਆਂ। ਉਸ ਨੇ ਸ਼ੱਕ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਨੇ ਲਗਾਈ ਹੋਵੇ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਚੌਕੀ ਹਰਚੋਵਾਲ ਵਿਖੇ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਜਾਇਜ਼ਾ ਲੈਣ ਉਪਰੰਤ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਤਰਸੇਮ ਮਸੀਹ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। 


author

Baljeet Kaur

Content Editor

Related News