ਮੋਦੀ ਨੇ ਕਾਰੋਬਾਰ ਤਬਾਹ ਕੀਤਾ ਤਾਂ ਕੈਪਟਨ ਝੂਠ ਦਾ ਸਹਾਰਾ ਲੈ ਕੇ ਸੱਤਾ ''ਚ ਆਏ : ਭਗਵੰਤ ਮਾਨ

09/28/2017 11:50:28 AM

ਪਠਾਨਕੋਟ — ਗੁਰਦਾਸਪੁਰ ਉਪ ਚੋਣਾਂ 'ਚ ਆਮ ਆਮਦੀ ਪਾਰਟੀ ਦੇ ਉਮੀਦਵਾਰ ਜਨਰਲ ਸੁਰੇਸ਼ ਖਜੂਰੀਆ (ਰਿਟਾਇਰਡ) ਦੇ ਲਈ ਪਠਾਨਕੋਟ 'ਚ ਪ੍ਰਚਾਰ ਕਰਨ ਪਹੁੰਚੇ ਪੰਜਾਬ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨਾਲ ਬਗਾਵਤ ਕਰਨ ਵਾਲੇ ਮੌਕਾ ਪ੍ਰਸਤ ਹਨ, ਉਨ੍ਹਾਂ ਦੇ ਖਿਲਾਫ ਪਾਰਟੀ ਡਿਸੀਪਲੀਨਰੀ ਕਮੇਟੀ ਜਾਂਚ ਕਰ ਰਹੀ ਹੈ। ਇਸ ਦੌਰਾਨ ਕਰਜ਼ 'ਚ  ਦੁਖੀ ਕਿਸਾਨ ਦੇ ਪਰਿਵਾਰ ਨੂੰ 50 ਹਜ਼ਾਰ ਦੀ ਆਰਥਿਕ ਮਦਦ ਕਰ ਕੇ 'ਆਪ' ਨੇ ਬਟਾਲਾ 'ਚ ਆਪਣੇ ਚੁਣਾਵੀਂ ਦਫਤਰ ਦਾ ਉਦਘਾਟਨ ਕੀਤਾ। 
ਸੰਗਠਨ ਤੋਂ ਵੱਡਾ ਕੋਈ ਆਗੂ ਨਹੀਂ ਹੈ, ਕਾਰਵਾਈ ਵੀ ਜ਼ਰੂਰ ਹੋਵੇਗੀ। ਪਾਰਟੀ ਛੱਡਣ ਵਾਲੇ ਆਗੂਆਂ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਮਾਨ ਨੇ ਕਿਹਾ ਕਿ ਨਾਲ ਚਲਣ ਵਾਲੇ ਲੀਡਰ ਮੌਕਾ ਪਰਸਤ ਹਨ। ਕੰਵਲਜੀਤ ਸਿੰਘ ਕਾਕੀ ਦੇ ਪਾਰਟੀ ਛੱਡਣ 'ਤੇ ਉਨ੍ਹਾਂ ਨੇ ਕਿਹਾ ਕਿ ਖਜੂਰੀਆ ਨੂੰ ਪੈਰਾਸ਼ੂਟ ਨੇਤਾ ਬਨਾਉਣ ਵਾਲੇ ਪਹਿਲਾਂ ਖੁਦ ਮਜੀਠੀਆ ਜਿਹੇ ਆਗੂਆਂ ਦੇ ਨਾਲ ਮੀਟਿੰਗ ਕਰਦੇ ਹਨ। ਮਾਨ ਨੇ ਕਿਹਾ ਕਿ ਪੈਰਾਸ਼ੂਟ ਲੀਡਰ ਖਜੂਰੀਆ ਨਹੀਂ, ਸਗੋਂ ਕਾਂਗਰਸ ਦੇ ਸੁਨੀਲ ਜਾਖੜ ਤੇ ਭਾਜਪਾ ਦੇ ਸਵਰਣ ਸਲਾਰੀਆ ਹਨ। ਕੋਈ ਅਬੋਹਰ ਤੋਂ ਹਾਰ ਕੇ ਆਇਆ ਤੇ ਕੋਈ ਮੁੰਬਈ 'ਚ ਆਪਣਾ ਕਾਰੋਬਾਰ ਚਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਨੇ ਨੋਟਬੰਦੀ ਕਰ ਗਰੀਬਾਂ ਦਾ ਸਾਰਾ ਪੈਸਾ ਖਾ ਲਿਆ ਤੇ ਹੁਣ ਜੀ. ਐੱਸ. ਟੀ. ਲਾਗੂ ਕਰ ਕੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਹੈ। ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਨੌਜਵਾਨਾਂ ਨੂੰ ਨੌਕਰੀ ਦੇਣ ਦੇ ਫਾਰਮ ਭਰਵਾਏ ਤੇ ਹੁਣ ਕਰਜ਼ਾ ਮੁਆਫੀ ਨਹੀਂ ਹੋਇਆ ਹੈ।
ਸੁਖਬੀਰ ਬਾਦਲ ਗੱਪੀ ਹੈ, ਉਨ੍ਹਾਂ ਦੀਆਂ ਗੱਲਾਂ 'ਤੇ ਕੋਈ ਕੀ ਯਕੀਨ ਕਰੇ ਉਹ ਤਾਂ ਚੰਨ 'ਤੇ ਸੜਕਾਂ ਬਣਵਾ ਦਿੰਦਾ ਹੈ। ਕੈਪਟਨ ਕੋਲ ਵਿਧਾਨ ਸਭਾ 'ਚ ਆਉਣ ਦਾ ਸਮਾਂ ਨਹੀਂ ਹੈ। ਖਜੂਰੀਆ ਨੇ ਕਿਹਾ ਕਿ ਪੰਜਾਬ 'ਚ ਇਸ ਸਮੇਂ ਨੌਜਵਾਨਾਂ 'ਚ ਬੇਰੋਜ਼ਗਾਰੀ ਹੈ, ਕੈਪਟਨ ਸਰਕਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਨ 'ਚ ਬੁਰੀ ਤਰਾਂ ਅਸਫਲ ਹੋ ਰਹੀ ਹੈ। ਜੋ ਥੋੜੀ ਬਹੁਤ ਇੰਡਸਟਰੀ ਸੀ, ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਖਤਮ ਹੋਣ ਦੀ ਕਗਾਰ 'ਤੇ ਹਨ।


Related News