ਗੁਰਦਾਸਪੁਰ : BSF ਦੇ ਜਵਾਨਾਂ ਨੇ ਪਾਕਿ ਤੋਂ ਆਏ 3 ਘੁਸਪੈਠੀਆਂ ਦੀ ਕੋਸ਼ਿਸ ਕੀਤੀ ਨਾਕਾਮ, ਚਲਾਈਆਂ ਗੋਲੀਆਂ

Thursday, Apr 22, 2021 - 01:23 PM (IST)

ਗੁਰਦਾਸਪੁਰ (ਵਿਨੋਦ) - ਭਾਰਤ-ਪਾਕਿ ਸਰਹੱਦ ’ਤੇ ਪਹਾੜੀਪੁਰ ਬੀ.ਓ.ਪੀ ਦੇ ਕੋਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਆਏ 3 ਘੁਸਪੈਠੀਆਂ ਦੀ ਭਾਰਤ ’ਤ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਉਸ ਸਮੇਂ ਅਸਫ਼ਲ ਕਰ ਦਿੱਤਾ, ਜਦੋਂ ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਕੇ ਘੁਸਪੈਠੀਏ ਵਾਪਸ ਪਾਕਿਸਤਾਨ ਭੱਜਣ ’ਚ ਸਫ਼ਲ ਹੋ ਗਏ।

ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਰਾਤੀ ਲਗਭਗ 10.20 ਵਜੇ ਨਰੋਟ ਜੈਮਲ ਸਿੰਘ ਪੁਲਸ ਸਟੇਸ਼ਨ ਅਧੀਨ ਭਾਰਤ-ਪਾਕਿ ਸੀਮਾ ਦੇ ਨਾਲ ਲੱਗਦੀ ਪਹਾੜੀਪੁਰ ਬੀ.ਓ.ਪੀ ਦੇ ਕੋਲ ਸੀਮਾ ਸੁਰੱਖਿਆ ਬਲ ਦੀ 121 ਬਟਾਲੀਅਨ ਦੇ ਜਵਾਨਾਂ ਨੇ 3 ਘੁਸਪੈਠੀਏ ਨੂੰ ਪਾਕਿਸਤਾਨ ਤੋਂ ਭਾਰਤੀ ਸੀਮਾ ’ਚ ਦਾਖ਼ਲ ਹੁੰਦੇ ਵੇਖ ਲਿਆ। ਜਵਾਨਾਂ ਨੇ ਘੁਸਪੈਠੀਆਂ ਨੂੰ  ਵੇਖਦੇ ਸਾਰ ਤੁਰੰਤ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਘੁਸਪੈਠੀਏ ਜਾਂ ਸਮੱਗਲਰ ਵਾਪਸ ਪਾਕਿਸਤਾਨ ਭੱਜਣ ’ਚ ਸਫ਼ਲ ਹੋ ਗਏ।

ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)

ਦੱਸ ਦੇਈਏ ਕਿ ਜਿਸ ਜਗਾਂ ’ਤੇ ਇਹ ਘਟਨਾ ਹੋਈ, ਉਸ ਦੇ ਸਾਹਮਣੇ ਪਾਕਿ ਦੀ ਜਲਾਲਾ ਪੋਸਟ ਪੈਂਦੀ ਹੈ। ਇਸ ਪੋਸਟ ਤੋਂ ਪਹਿਲਾਂ ਵੀ ਕਈ ਵਾਰ ਘੁਸਪੈਠ ਦੀ ਕੌਸ਼ਿਸ ਕੀਤੀ ਗਈ ਸੀ, ਜਿਹੜੀ ਕਿ ਜਵਾਨਾਂ ਨੇ ਸਫ਼ਲ ਨਹੀਂ ਹੋਣ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਪੁਲਸ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ


rajwinder kaur

Content Editor

Related News