ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)

Friday, Jul 02, 2021 - 10:39 AM (IST)

ਗੁਰਦਾਸਪੁਰ (ਹਰਮਨ, ਗੁਰਪ੍ਰੀਤ) : ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ’ਤੇ ਬੀਤੀ ਦੇਰ ਸ਼ਾਮ ਉਸ ਵੇਲੇ ਭਿਆਨਕ ਹਾਦਸੇ ਨੇ ਇਕ ਪਰਿਵਾਰ 'ਤੇ ਵੱਡਾ ਕਹਿਰ ਢਹਿ ਗਿਆ, ਜਦੋਂ ਮਾਸੂਮ ਬੱਚੀ ਸਣੇ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਇਹ ਵੱਡਾ ਹਾਦਸਾ ਪਿੰਡ ਖੋਖਰ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੇ ਟਿੱਪਰ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੇ ਕਾਰਨ ਵਾਪਰਿਆ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਆਲੇ ਦੁਆਲੇ ਦੂਰ ਤਕ ਸੁਣਾਈ ਦਿੱਤੀ।

ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ

PunjabKesari

ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਕਤ ਪਰਿਵਾਰ ਆਲਟੋ ਕਾਰ ’ਤੇ ਸਵਾਰ ਹੋ ਕੇ 3 ਜਨਾਨੀਆਂ ਅਤੇ ਕਰੀਬ 3 ਸਾਲ ਦੀ ਬੱਚੀ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਦਵਾਈ ਲੈ ਕੇ ਕਲਾਨੌਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਖੋਖਰ ਨੇੜੇ ਪਹੁੰਚੇ ਤਾਂ ਰਸਤੇ ’ਚ ਸਾਹਮਣੇ ਤੋਂ ਆ ਰਹੇ ਮਿੱਟੀ ਨਾਲ ਭਰੇ ਇਕ ਤੇਜ਼ ਰਫ਼ਤਾਰ ਟਿੱਪਰ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ

PunjabKesari

 ਟਿੱਪਰ ਅਤੇ ਕਾਰ ਵਿਚਕਾਰ ਹੋਈ ਟੱਕਰ ਇੰਨੀ ਖ਼ਤਰਨਾਕ ਸੀ ਕਿ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਵੜ ਗਈ। ਪੁਲਸ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਹੇਠੋ ਕੱਢਿਆ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ

PunjabKesari

ਦੂਜੇ ਪਾਸੇ ਇਸ ਹਾਦਸੇ ’ਚ ਤਿੰਨ ਸਾਲ ਦੀ ਬੱਚੀ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਜਾ ਕੇ ਉਹ ਵੀ ਦਮ ਤੋੜ ਗਈ। ਇਸ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਸ ਨੇ ਲਿਆ ਹਿਰਾਸਤ ’ਚ

PunjabKesari

ਮ੍ਰਿਤਕਾਂ ਦੀ ਪਛਾਣ ਬਿਕਰਮ ਮਸੀਹ (35) ਪੁੱਤਰ ਸਾਦਿਕ ਮਸੀਹ ਵਾਸੀ ਕਲਾਨੌਰ, ਬਿਕਰਮ ਦਾ ਗੁਆਂਢੀ ਮਾਸਟਰ ਗੁਰਨਾਮ ਸਿੰਘ (45)ਗੁਰਨਾਮ ਦੀ ਪਤਨੀ ਸੰਦੀਪ (43), ਗੁਰਨਾਮ ਦੀ ਭੈਣ ਮਨਜੀਤ ਕੌਰ (42)ਮਨਜੀਤ ਕੌਰ ਦੀ ਲੜਕੀ ਰਿੰਪੀ (26) ਤੇ ਰਿੰਪੀ ਦੀ ਬੱਚੀ ਕੈਲੀ (3) ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਮ ਲਈ ਹਸਪਤਾਲ ਭੇਜ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ -  ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

PunjabKesari

PunjabKesari


rajwinder kaur

Content Editor

Related News