ਗੁਰਦਾਸਪੁਰ ਦੇ 4 ਸਾਲਾ ਹਰਨਵ ਨੇ ਤੋੜਿਆ ਵਿਸ਼ਵ ਰਿਕਾਰਡ, ਟੀ. ਵੀ. ਵੇਖਣ ਦੀ ਚੇਟਕ ਦਾ ਇੰਝ ਲਿਆ ਲਾਹਾ
Wednesday, Aug 24, 2022 - 01:13 PM (IST)
ਗੁਰਦਾਸਪੁਰ (ਜੀਤ ਮਠਾਰੂ) - ਗੁਰਦਾਸਪੁਰ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਨਰਸਰੀ ’ਚ ਪੜ੍ਹਦੇ 4 ਸਾਲਾਂ ਦੇ ਬੱਚੇ ਹਰਨਵ ਸਿੰਘ ਨੇ ਵੱਡੀ ਪ੍ਰਾਪਤੀ ਕਰਦੇ ਹੋਏ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਜਦੋਂ ਕਿ 3 ਮਹੀਨੇ ਪਹਿਲਾਂ ਇਸ ਹੋਣਹਾਰ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਹੋਇਆ ਸੀ। ਇਹ ਬੱਚਾ ਪਿੰਡ ਨਬੀਪੁਰ ਦਾ ਰਹਿਣ ਵਾਲਾ ਹੈ।
ਪੜ੍ਹੋ ਇਹ ਵੀ ਖ਼ਬਰ: VIP ਸੁਰੱਖਿਆ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਸਰਕਾਰ ਨੂੰ ਵੀ ਪਾਈ ਝਾੜ
ਹਰਨਵ ਦੀ ਮਾਤਾ ਈਸ਼ਾ ਸ਼ਰਮਾ ਨੇ ਦੱਸਿਆ ਕਿ ਜਦੋਂ ਹਰਨਵ ਸਿੰਘ ਨੇ ਹੋਸ਼ ਸੰਭਾਲੀ ਸੀ ਤਾਂ ਪਹਿਲੇ ਦਿਨ ਤੋਂ ਹੀ ਕਾਰਟੂਨ ਅਤੇ ਡਾਇਨਾਸੋਰ ਵਰਗੇ ਜਾਨਵਰਾਂ ’ਚ ਉਸ ਦਾ ਕਾਫੀ ਰੁਝਾਨ ਸੀ। ਉਹ ਡਿਸਕਵਰੀ ਚੈਨਲ ਵੀ ਬਹੁਤ ਰੁਚੀ ਨਾਲ ਦੇਖਦਾ ਹੈ ਅਤੇ ਜਦੋਂ ਉਹ ਤਿੰਨ ਸਾਲ ਦਾ ਹੋਇਆ ਸੀ ਤਾਂ ਉਹ ਡਾਇਨਾਸੋਰ ਦੀ ਪਹਿਚਾਣ ਕਰਨ ਲੱਗ ਪਿਆ ਅਤੇ ਉਨ੍ਹਾਂ ਦੇ ਨਾਮ ਵੀ ਯਾਦ ਰੱਖਦਾ ਸੀ। ਇਸ ਕਾਰਨ ਉਸ ਨੇ ਹੋਰ ਮਿਹਨਤ ਕਰਵਾਈ ਅਤੇ ਉਸ ਨੂੰ ਡਾਇਨਾਸੋਰਾਂ ਦੇ ਨਾਮ ਯਾਦ ਕਰਵਾਉਣ ਦੇ ਨਾਲ-ਨਾਲ ਡਾਇਨਾਸੋਰਾਂ ਦੀਆਂ ਤਸਵੀਰਾਂ ਉਪਲੱਬਧ ਕਰਵਾਈਆਂ।
ਪੜ੍ਹੋ ਇਹ ਵੀ ਖ਼ਬਰ: ਪੁੱਛਿਓ ਨਾ ਕੌਣ! ਜਦੋਂ ਇਕ ਵੱਡੇ ਅਫ਼ਸਰ ਨੂੰ ਪਸੰਦ ਆ ਗਏ ‘ਗੁੱਚੀ ਦੇ ਸ਼ੂਜ਼’...
ਹਰਨਵ ਨੇ 3 ਸਾਲ 8 ਮਹੀਨੇ ਦੀ ਉਮਰ ਵਿਚ ਜਨਰਲ ਨਾਲੇਜ, 64 ਡਾਇਨਾਸੋਰਾਂ ਦੇ ਨਾਮ ਸੁਣਾਉਣ ਸਮੇਤ ਹੋਰ ਸਵਾਲਾਂ ਦੇ ਜਵਾਬ ਦੇ ਕੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਹੁਣ ਉਸ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਲਈ ਵੀ ਅਪਲਾਈ ਕੀਤਾ ਸੀ ਅਤੇ ਹਰਨਵ ਨੇ ਸਿਰਫ 1 ਮਿੰਟ ਵਿਚ 35 ਡਾਇਨਾਸੋਰਾਂ ਦੇ ਨਾਮ ਸੁਣਾ ਕੇ ਵਿਸ਼ਵ ਪੱਧਰੀ ਰਿਕਾਰਡ ਤੋੜਿਆ ਹੈ, ਜਿਸ ਨਾਲ ਇਸ ਬੁੱਕ ਵਿਚ ਵੀ ਉਸ ਦਾ ਨਾਮ ਦਰਜ ਹੋਇਆ ਹੈ।