ਬਿਜਲੀ ਦੇ ਬਿੱਲ ਦਾ ਭੁਗਤਾਨ ਹੋਣ ਦੇ ਬਾਵਜੂਦ ਵੀ ਕੁਨੈਕਸ਼ਨ ਕੱਟਿਆ

Friday, Mar 15, 2019 - 04:20 AM (IST)

ਬਿਜਲੀ ਦੇ ਬਿੱਲ ਦਾ ਭੁਗਤਾਨ ਹੋਣ ਦੇ ਬਾਵਜੂਦ ਵੀ ਕੁਨੈਕਸ਼ਨ ਕੱਟਿਆ
ਗੁਰਦਾਸਪੁਰ (ਖੋਸਲਾ/ਬਲਬੀਰ)-ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਬਾਰੇ ਤਾਂ ਸੁਣਿਆ ਹੋਵੇਗਾ ਪਰ ਬਿੱਲ ਦੀ ਅਦਾਇਗੀ ਹੋਣ ਦੇ ਬਾਵਜੂਦ ਵੀ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼ਤ ਅਸ਼ਵਨੀ ਮਲਹੋਤਰਾ ਵਾਸੀ ਧਾਰੀਵਾਲ ਨੇ ਦੱਸਿਆ ਕਿ ਡਡਵਾਂ ਰੋਡ, ਧਾਰੀਵਾਲ ’ਤੇ ਉਸਦੀ ਫ਼ੋਟੋਗ੍ਰਾਫ਼ੀ ਦੀ ਦੁਕਾਨ ਹੈ ਅਤੇ ਉਸਨੇ ਆਪਣੇ ਬਿਜਲੀ ਕੁਨੈਕਸ਼ਨ ਜੀ-3 ਆਈ. ਸੀ. ਐੱਫ. 250456-ਏ ਦੇ 3030 ਰੁਪਏ ਬਿੱਲ ਦੀ ਅਦਾਇਗੀ ਪਹਿਲਾਂ ਤੋਂ ਹੀ ਆਨਲਾਈਨ ਕਰ ਦਿੱਤੀ ਹੈ। ਉਸਨੇ ਅੱਗੇ ਦੱਸਿਆ ਕਿ ਇਸਦੇ ਬਾਵਜੂਦ ਵੀ ਸਬੰਧਿਤ ਜੇ. ਈ. ਨੇ ਬਿਨਾਂ ਪੁੱਛੇ ਉਸਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ, ਜਿਸ ਨਾਲ ਉਸਦੇ ਕੰਮਕਾਜ ਵਿਚ ਭਾਰੀ ਰੁਕਾਵਟ ਪੈ ਗਈ ਹੈ। ਪੀਡ਼ਤ ਨੇ ਦੱਸਿਆ ਕਿ ਉਸਨੇ ਇਸ ਸਬੰਧੀ 1912 ਨੰਬਰ ’ਤੇ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਉਸਦੀ ਸੁਣਵਾਈ ਨਹੀਂ ਹੋਈ। ਪੀਡ਼ਤ ਅਸ਼ਵਨੀ ਮਲਹੋਤਰਾ ਨੇ ਉੱਚ-ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ।

Related News