ਸਕੂਟਰੀ ’ਤੇ ਆ ਰਹੀ ਕੁੜੀ ਦੇ ਗਲੇ ’ਤੇ ਚਾਈਨਾ ਡੋਰ ਫਿਰੀ
Tuesday, Jan 14, 2025 - 01:08 PM (IST)
ਬਟਾਲਾ (ਸਾਹਿਲ)-ਇਕ ਕੁੜੀ ਦੀ ਗਰਦਨ ਵਿਚ ਚਾਈਨਾ ਡੋਰ ਫਿਰਨ ਨਾਲ ਉਸਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਕਰੀਨਾ ਪੁੱਤਰੀ ਚਾਂਦ ਵਾਸੀ ਅੰਮ੍ਰਿਤਸਰ ਜੋ ਕਿ ਸਕੂਟਰੀ ’ਤੇ ਸਵਾਰ ਹੋ ਕੇ ਲੋਹੜੀ ਦੇ ਤਿਉਹਾਰ ਮੌਕੇ ਆਪਣੀ ਭੈਣ ਕੋਲ ਬਟਾਲਾ ਵਿਖੇ ਆ ਰਹੀ ਸੀ। ਜਦੋਂ ਇਹ ਅੰਮ੍ਰਿਤਸਰ ਜੀ. ਟੀ. ਰੋਡ ਸਥਿਤ ਪਿੰਡ ਸ਼ਹਾਬਪੁਰਾ ਨੇੜੇ ਪਹੁੰਚੀ ਤਾਂ ਅਚਾਨਕ ਇਸਦੀ ਗਰਦਨ ’ਤੇ ਚਾਈਨਾ ਡੋਰ ਫਿਰਨ ਨਾਲ ਇਹ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ।
ਇਹ ਵੀ ਪੜ੍ਹੋ-ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8