ਗੁਰਦਾਸਪੁਰ DC ਦੇ ਸਖ਼ਤ ਹੁਕਮ, ਇਨ੍ਹਾਂ ਦੁਕਾਨਦਾਰਾਂ 'ਤੇ ਹੋ ਸਕਦੀ ਕਾਰਵਾਈ

Tuesday, Jan 14, 2025 - 03:03 PM (IST)

ਗੁਰਦਾਸਪੁਰ DC ਦੇ ਸਖ਼ਤ ਹੁਕਮ, ਇਨ੍ਹਾਂ ਦੁਕਾਨਦਾਰਾਂ 'ਤੇ ਹੋ ਸਕਦੀ ਕਾਰਵਾਈ

ਕਾਦੀਆਂ/ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਜ਼ੀਸ਼ਾਨ, ਗੋਰਾਇਆ) : ਲੋਹੜੀ ਮੌਕੇ ਕੁਝ ਸਥਾਨਕ ਮੀਟ ਦੇ ਦੁਕਾਨਦਾਰਾਂ ਨੇ ਬੱਕਰਿਆਂ ਨੂੰ ਵੱਢ ਕੇ ਆਪਣੀਆਂ ਦੁਕਾਨਾਂ ਦੇ ਬਾਹਰ ਟੰਗ ਦਿੱਤਾ ਸੀ। ਇਸ ਸਬੰਧੀ ਨੇੜਲੇ ਦੁਕਾਨਦਾਰਾਂ ਵੱਲੋਂ ਜ਼ਿਲਾ ਮੈਜਿਸਟ੍ਰੇਟ ਗੁਰਦਾਸਪੁਰ ਨੂੰ ਸ਼ਿਕਾਇਤ ਕੀਤੀ ਸੀ, ਜਿਸ ’ਤੇ ਡੀ. ਸੀ. ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਐੱਸ. ਡੀ. ਐੱਮ. ਬਟਾਲਾ ਬਿਕਰਮਜੀਤ ਸਿੰਘ ਨੂੰ ਮਾਮਲੇ ਦਾ ਸਖ਼ਤ ਨੋਟਿਸ ਲੈਣ ਦੇ ਨਿਰਦੇਸ਼ ਦਿੱਤੇ, ਜਿਸ ’ਤੇ ਐੱਸ. ਡੀ. ਐੱਮ. ਬਟਾਲਾ ਨੇ ਈ. ਓ. ਕਾਦੀਆਂ ਭੁਪਿੰਦਰ ਸਿੰਘ ਨੂੰ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਸੂਚਨਾ ਮਿਲਦੇ ਹੀ ਨਗਰ ਕੌਂਸਲ ਦੀ ਟੀਮ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਵੱਢੇ ਹੋਏ ਬੱਕਰਿਆਂ ਨੂੰ ਦੁਕਾਨਾਂ ਦੇ ਅੰਦਰ ਲਿਜਾਇਆ ਅਤੇ ਕੱਪੜਿਆਂ ਨਾਲ ਢੱਕ ਦਿੱਤਾ। ਕਮਲਪ੍ਰੀਤ ਸਿੰਘ ਉਰਫ ਰਾਜਾ ਨੇ ਦੱਸਿਆ ਕਿ ਈ. ਓ. ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਨਗਰ ਕੌਂਸਲ ਕਾਦੀਆਂ ਨੇ ਉਕਤ ਦੁਕਾਨਦਾਰਾਂ ਦੇ ਚਲਾਨ ਵੀ ਜਾਰੀ ਕੀਤੇ ਹਨ ਅਤੇ ਜੇਕਰ ਭਵਿੱਖ ’ਚ ਕੋਈ ਦੁਕਾਨਦਾਰ ਇਸ ਤਰ੍ਹਾਂ ਆਪਣੀ ਦੁਕਾਨ ਦੇ ਬਾਹਰ ਬੱਕਰੇ ਲਟਕਾਉਂਦਾ ਹੈ ਤਾਂ ਉਨ੍ਹਾਂ ਦੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਨੋਟਿਸ ਜਾਰੀ ਦਿੱਤਾ ਗਿਆ ਹੈ। ਇਸ ਮੌਕੇ ਕਮਲਪ੍ਰੀਤ ਸਿੰਘ ਉਰਫ ਰਾਜਾ, ਰੋਹਿਤ, ਇੰਦਰਪ੍ਰੀਤ ਸਿੰਘ, ਰੋਹਿਤ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News