ਗਣਤੰਤਰ ਦਿਵਸ ਦੇ ਮੱਦੇਨਜ਼ਰ ਅਲਰਟ ''ਤੇ ਪੰਜਾਬ ਪੁਲਸ, ਸੰਵੇਦਨਸ਼ੀਲ ਥਾਵਾਂ ''ਤੇ ਕੀਤੀ ਚੈਕਿੰਗ
Thursday, Jan 23, 2025 - 02:11 PM (IST)
ਦੌਰਾਂਗਲਾ (ਨੰਦਾ)- ਸਰਹੱਦੀ ਕਸਬਾ ਦੌਰਾਂਗਲਾ ਦੇ ਐੱਸ. ਐੱਚ. ਓ. ਦਵਿੰਦਰ ਕੁਮਾਰ ਸ਼ਰਮਾ ਵੱਲੋਂ ਪੁਲਸ ਦੀ ਟੀਮ ਬਣਾ ਕੇ 26 ਜਨਵਰੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਹਾਇਟੈਕ ਨਾਕੇ ਥੰਮਣ ਮੌੜ ਤੇ ਗਾਹਲੜੀ ਹਾਈਡਲ 'ਤੇ ਸਰਚ ਅਭਿਆਨ ਚਲਾਇਆ ਗਿਆ। ਜਿਸਦੇ ਚੱਲਦੇ ਥਾਣਾ ਦੌਰਾਂਗਲਾ ਦੇ ਪੁਲਸ ਮੁਲਾਜ਼ਮਾ ਵੱਲੋਂ ਹਾਈਡਲ ਪੁਲ ਤੋਂ ਗੁਜ਼ਰਨ ਵਾਲੇ ਵਾਹਨਾਂ ਤੇ ਉਨ੍ਹਾਂ 'ਚ ਲੋਡ ਕੀਤੇ ਗਏ ਸਾਮਾਨ ਦੀ ਚੈਕਿੰਗ ਕੀਤੀ ਗਈ। ਨਾਕੇ 'ਤੇ ਵਾਹਨਾਂ ਦੇ ਕਾਗਜ਼ ਦੀ ਜਾਂਚ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਦਵਿੰਦਰ ਕੁਮਾਰ ਸ਼ਰਮਾ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ,ਅਗਰ ਕੋਈ ਲਵਾਰਿਸ਼ ਚੀਜ਼ ਜਾ ਸ਼ੱਕੀ ਦਿਖਾਈ ਦੇਵੇ ਤਾਂ ਬਿਨਾਂ ਕਿਸੇ ਦੇਰੀ ਤੋਂ ਸੂਚਨਾ ਤੁਰੰਤ ਥਾਣਾ ਦੌਰਾਂਗਲਾ ਦੀ ਪੁਲਸ ਨੂੰ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਾਅ ਕੀਤਾ ਜਾਵੇ। ਉਨ੍ਹਾਂ ਕਿਹਾ ਪੁਲਸ ਵੱਲੋਂ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰ ਸਕੇ ਅਤੇ ਸਰਹੱਦੀ ਇਲਾਕੇ 'ਚ ਅਮਨ ਸ਼ਾਤੀ ਨਾਲ ਗਣਤੰਤਰ ਦਿਵਸ ਮਨਾ ਸਕਣ।