ਸੇਖਡ਼ੀ ਨੇ ਤੱਤਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 8.68 ਲੱਖ ਰਾਸ਼ੀ ਦਾ ਚੈੱਕ ਭੇਟ ਕੀਤਾ
Thursday, Feb 21, 2019 - 03:49 AM (IST)
ਗੁਰਦਾਸਪੁਰ (ਗੋਰਾਇਆ)-ਹਲਕਾ ਇੰਚਾਰਜ ਬਟਾਲਾ ਅਸ਼ਵਨੀ ਸੇਖਡ਼ੀ ਨੇ ਲੋਕ ਸਭਾ ਮੈਂਬਰ ਗੁਰਦਾਸਪੁਰ ਸੁਨੀਲ ਜਾਖਡ਼, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਵੱਲੋਂ ਜਾਰੀ ਕੀਤੀ ਗਈ 8 ਲੱਖ 68 ਹਜ਼ਾਰ ਰੁਪਏ ਦੀ ਗਾਂਟ ਦਾ ਚੈੱਕ ਪਿੰਡ ਤੱਤਲਾ ਦੇ ਸਰਪੰਚ ਜਸਪਾਲ ਸਿੰਘ ਨੂੰ ਦੇਣ ਉਪਰੰੰਤ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਵੱਲੋਂ ਜੋ ਕਿਹਾ ਗਿਆ ਸੀ, ਉਹ ਪੂੂਰਾ ਕਰ ਕੇ ਵਿਖਾਇਆ ਹੈ, ਜਿੱਥੇ ਵਾਅਦਿਆਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ, ਉੱਥੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਝਡ਼ੀ ਲਾਈ ਹੈ। ਇਸ ਮੌਕੇ ਪਿੰਡ ਤੱਤਲਾ ਦੇ ਸਰਪੰਚ ਜਸਪਾਲ ਸਿੰਘ ਨੇ ਪਿੰਡ ਦੇ ਵਿਕਾਸ ਲਈ ਗ੍ਰਾਂਟ ਜਾਰੀ ਹੋਣ ’ਤੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀ. ਡੀ. ਪੀ. ਓ. ਜਿੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਮੈਂਬਰ ਪੰਚਾਇਤ ਚਰਨ ਕੌਰ ਅਤੇ ਮੈਂਬਰ ਪੰਚਾਇਤ ਹੰਸਾ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਕਸ਼ਮੀਰ ਕੌਰ ਤੱਤਲਾ, ਡਾ. ਬੰਤ ਸਿੰਘ, ਡਾ. ਬਲਜੀਤ ਸਿੰਘ, ਸੰਤਾ ਸਿੰਘ, ਗੁਰਭੇਜ ਸਿੰਘ, ਨੰਬਰਦਾਰ ਬਲਬੀਰ ਸਿੰਘ ਤੇ ਰਮਨ ਭੁੱਲਰ ਆਦਿ ਹਾਜ਼ਰ ਸਨ।