ਚੋਰ ਡੈਂਟਲ ਕਲੀਨਿਕ ’ਚੋਂ 2 ਲੱਖ ਰੁਪਏ ਚੋਰੀ ਕਰਕੇ ਹੋਏ ਰੱਫੂਚੱਕਰ
Saturday, Dec 28, 2024 - 04:20 PM (IST)
ਧਿਆਨਪੁਰ/ਕਾਲਾ ਅਫਗਾਨਾ (ਬਲਵਿੰਦਰ)-ਬੀਤੀ ਰਾਤ ਚੋਰ ਸੰਗਤੂਵਾਲ ਰੋਡ ਧਿਆਨਪੁਰ ਵਿਖੇ ਸਥਿਤ ਇਕ ਡੈਂਟਲ ਕਲੀਨਿਕ ’ਚੋਂ 2 ਲੱਖ ਰੁਪਏ ਚੋਰੀ ਕਰਕੇ ਰੱਫੂਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਮਾ ਡੈਂਟਲ ਕਲੀਨਿਕ ਦੇ ਮਾਲਕ ਸੰਜੀਵ ਕੁਮਾਰ ਅਤੇ ਉਨ੍ਹਾਂ ਦੇ ਭਰਾ ਰਵਿੰਦਰ ਕੁਮਾਰ ਪੰਮਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਡੈਂਟਲ ਕਲੀਨਿਕ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਕਿ ਦੇਰ ਰਾਤ ਚੋਰਾਂ ਵਲੋਂ ਉਨ੍ਹਾਂ ਦੇ ਡੈਂਟਲ ਕਲੀਨਿਕ ਦੇ ਤਾਲੇ ਤੋੜ ਕੇ ਕਲੀਨਿਕ ’ਚ ਪਏ 2 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।