ਹੱਡ ਚੀਰਵੀਂ ਠੰਡ ਸਕੂਲੀ ਬੱਚਿਆਂ ਲਈ ਬਣੀ ''ਆਫ਼ਤ'', ਧੁੰਦ ਨੇ ਟਰੇਨਾਂ ਤੇ ਬੱਸਾਂ ਦੇ ਪਹੀਏ ਨੂੰ ਲਾਈ Brake

Friday, Jan 10, 2025 - 11:34 PM (IST)

ਹੱਡ ਚੀਰਵੀਂ ਠੰਡ ਸਕੂਲੀ ਬੱਚਿਆਂ ਲਈ ਬਣੀ ''ਆਫ਼ਤ'', ਧੁੰਦ ਨੇ ਟਰੇਨਾਂ ਤੇ ਬੱਸਾਂ ਦੇ ਪਹੀਏ ਨੂੰ ਲਾਈ Brake

ਦੌਰਾਂਗਲਾ (ਨੰਦਾ)- ਸਰਦੀਆਂ ਦੇ ਮੌਸਮ ਵਿਚ ਪੈ ਰਹੀ ਧੁੰਦ ਜਿੱਥੇ ਲੋਕਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੀ ਹੈ, ਉੱਥੇ ਹੀ ਇਹ ਧੁੰਦਾਂ ਜ਼ਿਲ੍ਹਾ ਗੁਰਦਾਸਪੁਰ ਸਮੇਤ ਸਰਹੱਦੀ ਇਲਾਕੇ 'ਚ ਸਕੂਲੀ ਬੱਚਿਆਂ ਲਈ ਵੀ ਵੱਡੀਆਂ ਮੁਸੀਬਤਾਂ ਦੇ ਨਾਲ-ਨਾਲ ਆਫ਼ਤ ਬਣੀ ਰਹੀ ਹੈ। 

ਗੁਰਦਾਸਪੁਰ 'ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਜਿੱਥੇ ਆਮ ਲੋਕਾਂ ਦਾ ਜੀਵਨ ਅਸਤ-ਵਿਅਸਤ ਕੀਤਾ ਹੋਇਆ ਹੈ, ਉਥੇ ਹੀ ਇਸ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀ ਦੇ ਮੌਸਮ ਦੀ ਪਹਿਲੀ ਧੁੰਦ 'ਚ ਸਕੂਲੀ ਬੱਚਿਆਂ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਫਰਵਰੀ 'ਚ ਸਕੂਲਾਂ ਵਿਚ 8ਵੀਂ ਕਲਾਸ ਤੋਂ 12ਵੀਂ ਕਲਾਸ ਦੇ ਤੱਕ ਬੱਚਿਆਂ ਦੇ ਬੋਰਡ ਦੇ ਪੇਪਰ ਸ਼ੁਰੂ ਰਹੇ ਹਨ, ਜਿਸ ਕਾਰਨ ਬੱਚਿਆਂ ਠੰਡ ਦੌਰਾਨ ਵੀ ਸਕੂਲ ਜਾ ਕੇ ਪੜ੍ਹਾਈ ਕਰਨੀ ਪੈ ਰਹੀ ਹੈ।

ਸਵੇਰੇ-ਸਵੇਰੇ ਸਕੂਲ ਦੇ ਸਮੇਂ ਬੱਚਿਆਂ ਨੂੰ ਆਟੋ ਵਿਚ ਹਫੜਾ-ਦਫੜੀ ਕਰਦੇ ਦੇਖਿਆ ਜਾ ਸਕਦਾ ਹੈ। ਜੇਕਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਉਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਹਰ ਵਾਹਨ ਨੂੰ ਢੱਕਿਆ ਹੁੰਦਾ ਹੈ, ਭਾਵ ਵਾਹਨ ਨੂੰ ਹਰ ਪਾਸੇ ਤੋਂ ਕਵਰ ਹੋਇਆ ਹੁੰਦਾ ਹੈ, ਤਾਂ ਜੋ ਠੰਡ ਜਾਂ ਬਾਰਿਸ਼ ਤੋਂ ਬੱਚਿਆਂ ਦਾ ਬਚਾਅ ਹੋ ਸਕੇ। 

PunjabKesari

ਇਹ ਵੀ ਪੜ੍ਹੋ- ਹੋ ਗਿਆ ਐਲਾਨ ! AAP ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ

 

ਜੇਕਰ ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਸਭ ਕੁਝ ਚੱਲਦਾ ਹੈ। ਸਕੂਲ ਵਾਲਿਆਂ ਨੂੰ ਸਿਰਫ਼ ਆਪਣੀ ਫ਼ੀਸ ਅਤੇ ਪੈਸੇ ਦੀ ਚਿੰਤਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਦੇ ਨਾਲ ਹੀ ਇਸ ਦੇ ਸਭ ਤੋਂ ਵੱਧ ਜ਼ਿੰਮੇਵਾਰ ਖੁਦ ਮਾਪੇ ਵੀ ਹਨ, ਜੋ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਨਾ ਦੇ ਕੇ ਆਪਣੇ ਬੱਚਿਆਂ ਨੂੰ ਠੰਡ ਦੇ ਮੌਸਮ ਵਿੱਚ ਆਟੋਆਂ ਵਿੱਚ ਭਰ ਕੇ ਸਕੂਲ ਭੇਜਦੇ ਹਨ। 

ਇਸ ਤੋਂ ਇਲਾਵਾ ਧੁੰਦ ਨੇ ਕਈ ਰੇਲਾਂ ਅਤੇ ਬੱਸਾਂ ਦੀ ਰਫ਼ਤਾਰ ਵੀ ਮੱਠੀ ਕਰ ਦਿੱਤੀ ਹੈ, ਜਿਸ ਦਾ ਨਤੀਜਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਵੇਰ ਵੇਲੇ ਸੜਕਾਂ ’ਤੇ ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਸੜਕਾਂ ’ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਮੌਸਮ ਵਿਗਿਆਨੀਆਂ ਨੂੰ ਡਰ ਸੀ ਕਿ ਹੁਣ ਮੈਦਾਨੀ ਇਲਾਕਿਆਂ ਵਿਚ ਠੰਡ ਵਧ ਜਾਵੇਗੀ। ਦੂਜੇ ਪਾਸੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਕੜਾਕੇ ਦੀ ਠੰਡ ਵਿਚ ਜਿੱਥੇ ਯਾਤਰੀਆਂ ਨੂੰ ਘੰਟਿਆਂਬੱਧੀ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉੱਥੇ ਹੀ ਬੱਸ ਸਟੈਂਡ ’ਤੇ ਵੀ ਸਵਾਰੀਆਂ ਦੀ ਭਾਰੀ ਭੀੜ ਹੁੰਦੀ ਹੈ। 

ਰੇਲਵੇ ਨੇ ਧੁੰਦ ਕਾਰਨ ਪਹਿਲਾਂ ਹੀ ਵੱਡੀ ਗਿਣਤੀ ਵਿਚ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਧੁੰਦ ਨੇ ਹਰ ਕਿਸੇ ਨੂੰ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਵੀ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਧੁੰਦ ਅਗਲੇ ਕੁਝ ਦਿਨਾਂ ਤੱਕ ਤਬਾਹੀ ਮਚਾਵੇਗੀ ਅਤੇ ਠੰਡ ਵੀ ਕਾਫੀ ਵਧ ਜਾਵੇਗੀ।

ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News