ਸ਼ਹੀਦਾਂ ਦੀ ਯਾਦ ’ਚ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਕੈਂਡਲ ਮਾਰਚ
Monday, Feb 18, 2019 - 04:05 AM (IST)
ਗੁਰਦਾਸਪੁਰ (ਹਰਮਨਪ੍ਰੀਤ)-ਅੱਜ ਸ਼ਾਮ ਬਲੱਡ ਡੋਨਰਜ ਸੁਸਾਇਟੀ ਗੁਰਦਾਸਪੁਰ ਦੇ ਅਹੁੱਦੇਦਾਰਾਂ ਨੇ ਸ਼ਹਿਰ ਅੰਦਰ ਸੁਸਾਇਟੀ ਦੇ ਚੇਅਰਮੈਨ ਰਾਜੇਸ਼ ਬੱਬੀ ਦੀ ਅਗਵਾਈ ਹੇਠ ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ ਕੀਤਾ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਰਾਜੇਸ਼ ਬੱਬੀ ਤੇ ਹੋਰ ਆਗੂਆਂ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਸ ਕਾਰਵਾਈ ਵਿਰੁੱਧ ਸਮੁੱਚੇ ਦੇਸ਼ ’ਚ ਰੋਸ ਦੀ ਲਹਿਰ ਹੈ। ਇਸ ਲਈ ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜੁਆਬ ਦੇਣ ਦੀ ਲੋਡ਼ ਹੈ। ਇਸ ਮੌਕੇ ਪ੍ਰਧਾਨ ਵਿਪਨ, ਮਨੂੰ ਸ਼ਰਮਾ, ਪ੍ਰਵੀਨ ਅਤਰੀ, ਮਨੀਸ਼ ਕੁਮਾਰ, ਅਭੇ ਮਹਾਜਨ, ਸ਼ਰਧਾ ਮਹੰਤ ਅਤੇ ਉਪਮਾ ਮਹਾਜਨ ਆਦਿ ਹਾਜ਼ਰ ਸਨ।