ਗੁਰਦੁਆਰਾ ਸਾਹਿਬ ਜਾਂਦਿਆਂ ਚਾਈਨਾ ਡੋਰ ਦੀ ਲਪੇਟ ''ਚ ਆਇਆ ਵਿਅਕਤੀ

Monday, Jan 13, 2025 - 05:40 PM (IST)

ਗੁਰਦੁਆਰਾ ਸਾਹਿਬ ਜਾਂਦਿਆਂ ਚਾਈਨਾ ਡੋਰ ਦੀ ਲਪੇਟ ''ਚ ਆਇਆ ਵਿਅਕਤੀ

ਦੀਨਾਨਗਰ(ਗੌਰਾਇਆ)- ਪੰਜਾਬ ਅੰਦਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਸਖ਼ਤੀ ਨਾਲ ਘਾਤਕ ਡੋਰ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਪਰ ਫਿਰ ਵੀ ਜੇਕਰ ਸਰਹੱਦੀ ਖੇਤਰ ਦੀਨਾਨਗਰ ਸਮੇਤ ਕਸਬਾ ਬਹਿਰਾਮਪੁਰ, ਦੌਰਾਗਲਾ, ਝਬਕਰਾ, ਮਰਾੜਾ ਸਮੇਤ ਗਾਹਲੜੀ ਦੀ ਗੱਲ ਕੀਤੀ ਜਾਵੇ ਤਾਂ ਕੁੱਝ ਦੁਕਾਨਦਾਰ ਵੱਲੋਂ ਪੈਸੇ ਕਮਾਉਣ ਦੀ ਖਾਤਰ ਇਕ ਘਾਤਕ ਚਾਈਨਾ ਡੋਰ ਧੜੱਲੇ ਨਾਲ ਵੇਚੀ ਜਾ ਰਹੀ ਹੈ। ਇੰਨੀ ਲੋਕਾਂ ਵਿਰੁੱਧ ਸ਼ਿੰਕਜਾ ਕੱਸਣ ਵਿਚ ਪੁਲਸ ਪ੍ਰਸ਼ਾਸ਼ਨ ਵਧੇਰੇ ਦਿਲਚਸਪੀ ਦਿਖਾਉਂਦਾ ਹੋਇਆ ਨਜ਼ਰ ਨਹੀ ਆਇਆ ਜਿਸ ਕਾਰਨ ਇਸ ਘਾਤਕ ਡੋਰ ਦੀ ਲਪੇਟ ਵਿਚ ਇੱਕ ਬਜ਼ੁਰਗ ਦੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬਜ਼ੁਰਗ ਦੀਆਂ ਭਾਵੇਂ ਇਸ ਡੋਰ ਦੇ ਧਾਗੇ ਤੋਂ ਬਚ ਗਈਆਂ, ਪਰ ਉਸ ਦੇ ਨੱਕ ਨੂੰ ਚੀਰ ਦਿੱਤਾ ਅਤੇ ਲਹੂ-ਲੁਹਾਣ ਕਰ ਦਿੱਤਾ। 

ਇਹ ਵੀ ਪੜ੍ਹੋ-ਪੰਜਾਬ ’ਚ ਲੋਹੜੀ ਮਗਰੋਂ ਵਿਗੜੇਗਾ ਮੌਸਮ, ਮੀਂਹ ਦੀ ਸੰਭਾਵਨਾ, ਜਾਣੋ ਅਗਲੇ ਦਿਨਾਂ ਦਾ ਹਾਲ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੀੜਤ ਰਤਨ ਸਿੰਘ ਜੋ ਕਿ ਪਿੰਡ ਕਿਲਾ ਨੱਥੂ ਸਿੰਘ ਦਾ ਵਸਨੀਕ ਹੈ, ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਅਚਾਨਕ ਉਸ ਦੇ ਚਿਹਰੇ ’ਤੇ ਇੱਕ ਡੋਰ ਦਾ ਧਾਗਾ ਆ ਗਿਆ ਅਤੇ ਉਸ ਦੇ ਨੱਕ ਵਿੱਚੋਂ ਲੰਘ ਗਿਆ, ਪਰ ਉਸ ਦੀ ਅੱਖਾਂ ਬਚ ਗਈਆਂ। ਲੋਕਾਂ ਨੇ ਤੁਰੰਤ ਡਾਕਟਰ ਤੋਂ ਇਲਾਜ ਕਰਵਾਇਆ ਪਰ ਨੱਕ ’ਤੇ ਡੂੰਘੇ ਜ਼ਖ਼ਮ ਕਾਰਨ ਬਹੁਤ ਸਾਰਾ ਖੂਨ ਵਹਿ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਇਸ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰ ਵਿਰੁੱਧ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾਵੇ ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News