ਐਕਸਾਈਜ਼ ਵਿਭਾਗ ਵੱਲੋਂ 30 ਬੋਤਲਾਂ ਦੇਸੀ ਸ਼ਰਾਬ ਬਰਾਮਦ

Monday, Jan 06, 2025 - 06:23 PM (IST)

ਐਕਸਾਈਜ਼ ਵਿਭਾਗ ਵੱਲੋਂ 30 ਬੋਤਲਾਂ ਦੇਸੀ ਸ਼ਰਾਬ ਬਰਾਮਦ

ਬਟਾਲਾ/ਘੁਮਾਣ (ਗੋਰਾਇਆ)-ਐਕਸਾਈਜ਼ ਵਿਭਾਗ, ਆਰ. ਕੇ. ਇੰਟਰਪ੍ਰਾਈਜ਼ਿਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡਾਂ ’ਚ ਰੇਡ ਦੌਰਾਨ 30 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ ਤੇ ਜੀ. ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਦਵਿੰਦਰ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਪੰਕਜ ਮਹਾਜਨ, ਐੱਸ. ਐੱਚ. ਓ. ਥਾਣਾ ਸ੍ਰੀ ਹਰਗੋਬਿੰਦਪੁਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ’ਤੇ ਆਧਾਰਿਤ ਰੇਡ ਟੀਮ ਵੱਲੋਂ ਖਾਸ ਮੁਖਬਰ ਦੀ ਇਤਲਾਹ ’ਤੇ ਪਿੰਡ ਭੇਟ ਪੱਤਣ ਦੇ ਨੇੜੇ ਬਿਆਸ ਦਰਿਆ ਢਾਬ ਕਿਨਾਰੇ ਰੇਡ ਕੀਤੀ ਗਈ ਤਾਂ ਪੋਲੀਥੀਨ ਦੇ ਪੈਕੇਟਾਂ ’ਚ 30 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈ , ਜਿਸ ਨੂੰ ਪੁਲਸ ਨੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਇਸ ਮੌਕੇ ਹਰਜੀਤ, ਬਲਜੀਤ, ਸਰਕਲ ਇੰਚਾਰਜ ਸਾਬੀ, ਪੱਪੀ, ਅਜੇ ਕੁਮਾਰ, ਲਾਡੀ, ਗੋਲਡੀ, ਖਹਿਰਾ ਆਦਿ ਹਾਜ਼ਰ ਸਨ।


author

Shivani Bassan

Content Editor

Related News