ਟੈਲੀਫੋਨ ਐਕਸਚੇਂਜ ਦੇ ਸੀਵਰੇਜ ਦੀ ਸਲੈਪ ਟੁੱਟੀ ਹੋਣ ਕਾਰਨ ਲੋਕ ਪ੍ਰੇਸ਼ਾਨ

01/20/2019 12:28:24 PM

ਗੁਰਦਾਸਪੁਰ (ਜ. ਬ.)-ਬਟਾਲਾ ਜੀ. ਟੀ. ਰੋਡ ਟੈਲੀਫੋਨ ਐਕਸਚੇਂਜ ਦੇ ਬਾਹਰ ਸੀਵਰੇਜ ਦੀ ਸਲੈਪ ਟੁੱਟੀ ਹੋਣ ਕਾਰਨ ਰੋਜ਼ ਹਾਦਸੇ ਵਾਪਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸੀਵਰੇਜ ਮੇਨਹੋਲ ਦੀ ਸਲੈਪ ਟੁੱਟਣ ਨਾਲ ਇੱਥੇ 8-9 ਫੁੱਟ ਚੌਡ਼ਾ ਅਤੇ 8-9 ਫੁੱਟ ਡੂੰਘਾ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ, ਜਿਸ ’ਚ ਕਈ ਗੱਡੀਆਂ ਤੇ ਲੋਕ ਵੀ ਡਿੱਗ ਚੁੱਕੇ ਹਨ, ਪਰ ਪ੍ਰਸ਼ਾਸਨ ਦਾ ਇਸ ਵੱਲ ਬਿੱਲਕੁਲ ਵੀ ਧਿਆਨ ਨਹੀਂ ਪਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੀਵਰੇਜ ਦੇ ਉੱਪਰ ਸਲੈਪ ਬਣਾਈ ਜਾਵੇ ਤਾਂ ਕਿ ਜੋ ਹਾਦਸੇ ਵਾਪਰ ਰਹੇ ਨੇ ਉਨ੍ਹਾਂ ਤੋਂ ਬਚਿਆ ਜਾ ਸਕੇ।

Related News