ਘਰੇਲੂ ਕਲੇਸ਼ ਦੇ ਕਾਰਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Jul 06, 2020 - 04:37 PM (IST)

ਘਰੇਲੂ ਕਲੇਸ਼ ਦੇ ਕਾਰਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਗੁਰਦਾਸਪੁਰ (ਵਿਨੋਦ) : ਆਰਥਿਕ ਤੰਗੀ ਅਤੇ ਘਰੇਲੂ ਕਲੇਸ਼ ਕਾਰਣ ਇਕ ਨੌਜਵਾਨ ਵੱਲੋਂ ਘਰ 'ਚ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਇਕ ਹੋਰ ਜਨਾਨੀ ਹੋਈ ਹਵਸ ਦਾ ਸ਼ਿਕਾਰ

ਇਸ ਸਬੰਧੀ ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਦੀਪ ਕੁਮਾਰ ਦੇ ਪਿਤਾ ਕੁਲਵੰਤ ਰਾਏ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕਾ ਨੂੰ ਕੰਮਕਾਜ 'ਚ ਕਾਫ਼ੀ ਨੁਕਸਾਨ ਹੋਣ ਕਾਰਣ ਉਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਘਰ 'ਚ ਕੁਝ ਕਲੇਸ਼ ਵੀ ਰਹਿੰਦਾ ਸੀ। ਇਸੇ ਕਾਰਣ ਪ੍ਰਦੀਪ ਨੇ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ।ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਤੇ ਪਤਨੀ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ 'ਚ ਜਦ ਕੁਝ ਵਿਸ਼ੇਸ਼ ਗੱਲ ਪਾਈ ਗਈ ਤਾਂ ਉਸ ਅਨੁਸਾਰ ਕੇਸ ਦਰਜ ਹੋਵੇਗਾ।

ਇਹ ਵੀ ਪੜ੍ਹੋਂ : 267 ਸਰੂਪ ਖੁਰਦ-ਬੁਰਦ ਹੋਣ ਦਾ ਮਾਮਲਾ ਪੁਲਸ ਕੋਲ ਪੁੱਜਾ, ਬੈਂਸ ਨੇ ਕੀਤੀ ਸ਼ਿਕਾਇਤ


author

Baljeet Kaur

Content Editor

Related News