ਤੀਜੇ ਨਿਕਾਹ ਦੀ ਜ਼ਿੱਦ ਕਾਰਣ ਦੂਜੀ ਪਤਨੀ ਨੇ ਕੀਤੀ ਪਤੀ ਦੀ ਹੱਤਿਆ

Friday, Nov 15, 2019 - 04:47 PM (IST)

ਤੀਜੇ ਨਿਕਾਹ ਦੀ ਜ਼ਿੱਦ ਕਾਰਣ ਦੂਜੀ ਪਤਨੀ ਨੇ ਕੀਤੀ ਪਤੀ ਦੀ ਹੱਤਿਆ

ਗੁਰਦਾਸਪੁਰ (ਵਿਨੋਦ) : ਲਾਹੌਰ ਦੇ ਨਜ਼ਦੀਕ ਪਿੰਡ ਪੁਰਾਣਾ ਕਾਨਹਾ 'ਚ ਇਕ ਵਿਅਕਤੀ ਵਲੋਂ ਤੀਜਾ ਨਿਕਾਹ ਕਰਵਾਉਣ ਦੀ ਜ਼ਿੱਦ ਕਾਰਣ ਨਾਰਾਜ਼ ਹੋਈ ਉਸ ਦੀ ਦੂਜੀ ਪਤਨੀ ਨੇ ਆਪਣੇ ਪਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਪਿੰਡ ਪੁਰਾਣਾ ਕਾਨਹਾ ਨਿਵਾਸੀ ਰਿਆਜ਼ ਦੇ ਪਹਿਲਾਂ ਹੀ ਦੋ ਨਿਕਾਹ ਹੋ ਚੁੱਕੇ ਸਨ ਅਤੇ ਉਹ ਤੀਜੇ ਨਿਕਾਹ ਦੀ ਜ਼ਿੱਦ ਕਰ ਰਿਹਾ ਸੀ ਜਦਕਿ ਉਸ ਦੀ ਦੂਜੀ ਪਤਨੀ ਸ਼ਾਇਦਾ ਆਪਣੇ ਪਤੀ ਦੇ ਤੀਜੇ ਨਿਕਾਹ ਦੇ ਪੱਖ ਵਿਚ ਨਹੀਂ ਸੀ ਅਤੇ ਸ਼ਾਇਦਾ ਨੇ ਤੀਜੇ ਨਿਕਾਹ ਲਈ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਇਦਾ ਜਿਸ ਨੇ ਕੁਝ ਸਾਲ ਪਹਿਲਾਂ ਰਿਆਜ ਨਾਲ ਨਿਕਾਹ ਕੀਤਾ ਸੀ, ਨੇ ਬੀਤੀ ਰਾਤ ਚਾਕੂ ਮਾਰ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਰਿਆਜ਼ ਦੇ ਭਰਾ ਅਮਾਨਤ ਦੇ ਬਿਆਨਾਂ ਦੇ ਆਧਾਰ 'ਤੇ ਸ਼ਾਇਦਾ ਵਿਰੁੱਧ ਕੇਸ ਦਰਜ ਕਰ ਲਿਆ ਹੈ।


author

Baljeet Kaur

Content Editor

Related News