ਟਰੈਕਟਰ ਦੀ ਲਪੇਟ ''ਚ ਆਉਣ ਨਾਲ ਇਕ ਦੀ ਮੌਤ, ਇਕ ਜ਼ਖਮੀ

Saturday, Mar 14, 2020 - 02:56 PM (IST)

ਟਰੈਕਟਰ ਦੀ ਲਪੇਟ ''ਚ ਆਉਣ ਨਾਲ ਇਕ ਦੀ ਮੌਤ, ਇਕ ਜ਼ਖਮੀ

ਗੁਰਦਾਸਪੁਰ (ਵਿਨੋਦ) : ਟਰੈਕਟਰ ਅਤੇ ਸਕੂਟਰੀ ਦੀ ਟੱਕਰ 'ਚ ਸਕੂਟਰੀ 'ਤੇ ਸਵਾਰ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਈ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਨੇ ਟਰੈਕਟਰ ਚਾਲਕ ਕਾਲਾ ਨਾਮਕ ਵਿਅਕਤੀ ਵਿਰੁੱਧ ਧਾਰਾ 304-ਏ, 279, 337, 427 ਅਧੀਨ ਕੇਸ ਦਰਜ ਕਰ ਦਿੱਤਾ ਹੈ ਪਰ ਉਕਤ ਚਾਲਕ ਫਰਾਰ ਦੱਸਿਆ ਜਾਂਦਾ ਹੈ।

ਮ੍ਰਿਤਕ ਰਜਨੀ ਦੇ ਭਰਾ ਸਤਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਹਰਦੋਬਥਵਾਲਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਭੈਣ ਰਜਨੀ ਅਤੇ ਪਰਮਜੀਤ ਸਕੂਟਰੀ 'ਤੇ ਪਿੰਡ ਹਰਦਾਨ ਵੱਲ ਜਾ ਰਹੀਆਂ ਸਨ। ਸਕੂਟਰੀ ਰਜਨੀ ਚਲਾ ਰਹੀ ਸੀ ਅਤੇ ਮੈਂ ਉਨ੍ਹਾਂ ਪਿਛੇ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ। ਜਿਵੇਂ ਹੀ ਉਸ ਦੀ ਭੈਣ ਹਰਦੋਛੰਨੀ ਰੋਡ ਟੀ-ਮੋੜ ਹਰਦਾਨ ਪਹੁੰਚੀ ਤਾਂ ਉਸ ਦੇ ਅੱਗੇ ਇਕ ਟਰੈਕਟਰ-ਟਰਾਲੀ ਜਾ ਰਹੀ ਸੀ, ਜਿਵੇਂ ਹੀ ਉਸ ਦੀ ਭੈਣ ਟਰੈਕਟਰ ਨੂੰ ਪਾਰ ਕਰਨ ਲੱਗੀ ਤਾਂ ਟਰੈਕਟਰ ਚਾਲਕ ਨੇ ਅਚਾਨਕ ਕੱਟ ਮਾਰ ਦਿੱਤਾ, ਜਿਸ ਕਾਰਣ ਸਕੂਟਰੀ ਡਿੱਗ ਗਈ ਅਤੇ ਟਰੈਕਟਰ ਦਾ ਪਿਛਲਾ ਟਾਇਰ ਰਜਨੀ ਦੇ ਸਿਰ ਦੇ ਉਪਰੋਂ ਨਿਕਲ ਗਿਆ, ਜਿਸ ਕਾਰਣ ਰਜਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਦੂਜੀ ਭੈਣ ਪਰਮਜੀਤ ਜ਼ਖਮੀ ਹੋ ਗਈ। ਟਰੈਕਟਰ ਚਾਲਕ ਉਥੋਂ ਭੱਜਣ 'ਚ ਸਫਲ ਹੋ ਗਿਆ।


author

Baljeet Kaur

Content Editor

Related News