ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣਿਆ ਕੁਦਰਤ ਦੇ ਅਨਮੋਲ ਖਜਾਨੇ ਸੰਭਾਲੀ ਬੈਠਾ ਕੇਸ਼ੋਪੁਰ ਛੰਭ
Monday, Nov 23, 2020 - 10:19 AM (IST)
ਗੁਰਦਾਸਪੁਰ (ਹਰਮਨ): ਜ਼ਿਲ੍ਹਾ ਗੁਰਦਾਸਪੁਰ 'ਚ ਮਗਰਮੂਦੀਆਂ ਕੋਸ਼ੋਪੁਰ ਇਲਾਕੇ ਅੰਦਰ ਕਰੀਬ 850 ਏਕੜ 'ਚ ਫ਼ੈਲੇ ਭਾਰਤ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਨੂੰ ਵਿਕਸਤ ਕਰਨ ਲਈ ਸਰਕਾਰ ਵਲੋਂ ਕੀਤੇ ਅਨੇਕਾਂ ਦਾਅਵਿਆਂ ਦੇ ਬਾਵਜੂਦ ਕੁਦਰਤ ਦੇ ਅਨਮੋਲ ਖਜਾਨੇ ਸੰਭਾਲੀ ਬੈਠਾ ਇਹ ਇਲਾਕਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਇਸ ਛੰਭ ਅੰਦਰ ਵਿਦੇਸ਼ਾਂ ਤੋਂ ਹਜ਼ਾਰਾਂ ਸੁੰਦਰ ਪੰਛੀਆਂ ਦੀ ਆਮਦ ਹੋ ਚੁੱਕੀ ਹੈ ਪਰ ਸਿੱਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਆਉਣ ਵਾਲੇ ਕੁਦਰਤ ਪ੍ਰੇਮੀਆਂ ਦੀ ਆਮਦ ਨਾ ਮਾਤਰ ਹੈ।
ਇਹ ਵੀ ਪੜ੍ਹੋ : ਹਵਸੀ ਭੇੜੀਏ ਦੀ ਕਰਤੂਤ: 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ
850 ਏਕੜ 'ਚ ਫੈਲਿਆ ਹੈ ਕੋਸ਼ੋਪੁਰ ਕਮਿਊਨਿਟੀ ਰਿਜ਼ਰਵ
ਗੁਰਦਾਸਪੁਰ ਨੇੜੇ ਸਰਹੱਦੀ ਇਲਾਕੇ ਅੰਦਰ ਇਹ ਛੰਭ 850 ਏਕੜ ਦੇ ਕਰੀਬ ਰਕਬੇ ਵਿਚ ਫੈਲਿਆ ਹੈ। ਸਰਕਾਰ ਨੇ ਕਰੀਬ ਸਾਢੇ 13 ਸਾਲਾਂ ਸਾਲ ਪਹਿਲਾਂ 25 ਜੂਨ 2007 ਦੌਰਾਨ ਇਸ ਜਲਗਾਹ ਨੂੰ ਕਮਿਊਨਿਟੀ ਰਿਜ਼ਰਵ ਐਲਾਨਿਆ ਸੀ ਜਿਸ ਉਫਰੰਤ ਵੱਖ ਵੱਖ ਸਰਕਾਰਾਂ ਨੇ ਇਸ ਇਲਾਕੇ ਨੂੰ ਵਿਕਸਤ ਕਰਨ ਅਤੇ ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਪ੍ਰਫੁੱਲਿਤ ਕਰਨ ਦੇ ਕਈ ਦਾਅਵੇ ਕੀਤੇ ਹਨ ਪਰ ਸਹੀ ਮਾਇਨਿਆਂ 'ਚ ਸਥਿਤੀ ਇਹ ਬਣੀ ਹੋਈ ਹੈ ਕਿ ਸਰਕਾਰ ਦੇ ਦੇ ਯਤਨ ਲੋਕਾਂ ਦਾ ਧਿਆਨ ਇਸ ਪਾਸੇ ਜ਼ਿਆਦਾ ਨਹੀਂ ਖਿੱਚ ਸਕੇ।
ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ
ਕਦੋਂ ਕਿੰਨੇ ਪੰਛੀ ਪਹੁੰਚੇ
ਸਾਲ ਪਹੁੰਚੇ ਪ੍ਰਵਾਸੀ ਪੰਛੀਆਂ ਦੀ ਗਿਣਤੀ
2012-13 4500
2013-14 8571
2014-15 12500
2015-16 16500
2016-17 25302
2017-18 21000
2018-19 23018
2019-20 21000
ਇਹ ਵੀ ਪੜ੍ਹੋ : ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਦੇ ਮਾਮਲੇ 'ਚ ਸਿਵਲ ਸਰਜਨ ਦੀ ਛੁੱਟੀ
ਨਵੰਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਪ੍ਰਵਾਸੀ ਪੰਛੀਆਂ ਦੀ ਆਮਦ
ਇਸ ਜਲਗਾਹ 'ਚ ਸਾਈਬੇਰੀਆ, ਚੀਨ, ਮੰਗੋਲੀਆ, ਤਿੱਬਤ, ਰਸ਼ੀਆ ਅਤੇ ਯੂਰਪ ਆਦਿ ਵੱਖ-ਵੱਖ ਦੇਸ਼ਾਂ ਤੋਂ ਤਕਰੀਬਨ 100 ਕਿਸਮਾਂ ਦੇ ਸਿਰਫ਼ ਪੰਛੀ ਆਉਂਦੇ ਹਨ। ਆਮ ਤੌਰ 'ਤੇ ਪੰਛੀਆਂ ਦੀ ਆਮਦ ਅਕਤੂਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਅਤੇ ਫਰਵਰੀ ਵਿਚ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਸਾਲ ਇਸ ਜਲਗਾਹ ਵਿਚ ਕਰੀਬ 6 ਹਜ਼ਾਰ ਪੰਛੀ ਪਹੁੰਚ ਚੁੱਕੇ ਹਨ ਜਦੋਂ ਕਿ ਪਿਛਲੇ ਸਾਲ ਇਥੇ 21 ਹਜ਼ਾਰ ਦੇ ਕਰੀਬ ਪੰਛੀ ਪਹੁੰਚੇ ਸਨ। ਜਨਵਰੀ ਮਹੀਨੇ ਸਭ ਤੋਂ ਜ਼ਿਆਦਾ ਪੰਛੀ ਇਸ ਜਲਗਾਹ 'ਤੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ, ਜੰਮੂ ਸਣੇ ਕਈ ਰੂਟਾਂ 'ਤੇ ਅੱਜ ਤੋਂ ਚੱਲਣਗੀਆਂ ਟਰੇਨਾਂ
ਰਾਜਪਾਲ ਦੇ ਦੌਰੇ ਉਪਰੰਤ ਅੰਤਰਰਾਸ਼ਟਰੀ ਪੱਧਰ 'ਤੇ ਉਭਰੀ ਜਲਗਾਹ
ਇਹ ਜਲਗਾਹ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਜਲਗਾਹ ਹੈ, ਜਿਸ ਨੂੰ ਦੇਸ਼ 'ਚ ਸਭ ਤੋਂ ਪਹਿਲੇ ਕਮਿਊਨਿਟੀ ਰਿਜ਼ਰਵ ਵਜੋਂ ਐਲਾਨਿਆ ਗਿਆ ਸੀ। ਆਮ ਲੋਕ ਭਾਵੇਂ ਅਜੇ ਵੀ ਇਸ ਜਲਗਾਹ ਪ੍ਰਤੀ ਜ਼ਿਆਦਾ ਜਾਣਕਾਰੀ ਅਤੇ ਦਿਲਚਸਪੀ ਨਹੀਂ ਹੈ ਪਰ ਇਸ ਸਾਲ ਜਨਵਰੀ ਮਹੀਨੇ ਗੁਰਦਾਸਪੁਰ ਵਿਖੇ ਕਰਵਾਏ ਗਏ ਗਣਤੰਤਰ ਦਿਵਸ ਪ੍ਰੋਗਰਾਮ ਵਿਚ ਪਹੁੰਚੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ 25 ਜਨਵਰੀ ਦੀ ਸ਼ਾਮ ਇਸੇ ਜਲਗਾਹ 'ਤੇ ਬਿਤਾਈ ਸੀ, ਜਿਨ੍ਹਾਂ ਨੇ ਇਸ ਸਥਾਨ ਦੀ ਸੁੰਦਰਤਾ ਅਤੇ ਪੰਛੀਆਂ ਦੀ ਚਹਿਲ ਪਹਿਲ ਦੇਖ ਕੇ ਇਸ ਕਮਿਊਨਿਟੀ ਰਿਜ਼ਰਵ ਨੂੰ ਵਿਸ਼ਵ ਪੱਧਰ 'ਤੇ ਰਾਮਸਰ ਸਾਈਟ ਐਲਾਨ ਦਿੱਤਾ ਸੀ। ਇਸ ਦੇ ਬਾਅਦ ਕੇਸ਼ੋਪੁਰ ਛੰਭ ਇਹ ਸਥਾਨ ਅੰਤਰਰਾਸ਼ਟਰੀ ਮੈਪ 'ਤੇ ਵੀ ਆ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਇਥੇ ਸੈਲਾਨੀਆਂ ਦੀ ਆਮਦ ਨਹੀਂ ਵਧੀ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ
ਲੋਕਾਂ ਦੀ ਸਹੂਲਤ ਲਈ ਬਣਾਈਆਂ ਸੜਕਾਂ ਅਤੇ ਟਾਵਰ
ਪੰਜਾਬ ਸਰਕਾਰ ਵੱਲੋਂ ਇਸ ਸਥਾਨ 'ਤੇ ਇਕ ਸੂਚਨਾ ਕੇਂਦਰ ਵੀ ਬਣਾਇਆ ਗਿਆ ਹੈ ਅਤੇ ਨਾਲ ਹੀ ਲੋਕਾਂ ਦੀ ਸਹੂਲਤ ਲਈ 9100 ਮੀਟਰ ਦੇ ਕਰੀਬ ਕੱਚੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ ਤਾਂ ਜੋ ਸੈਲਾਨੀ ਜਲਗਾਹ ਦੇ ਅੰਦਰ ਤੱਕ ਜਾ ਕੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣ ਸਕਣ। ਇਸ ਜਲਗਾਹ 'ਤੇ 35-35 ਫੁੱਟ ਉਚਾਈ ਵਾਲੇ ਤਿੰਨ ਟਾਵਰ ਵੀ ਬਣਾਏ ਗਏ ਹਨ।