ਸੰਨੀ ਦਿਓਲ ਦੇ ਯਤਨਾਂ ਸਦਕਾ ਕੁਵੈਤ ''ਚ ਫਸੀ ਵੀਨਾ ਦੇ ਵਾਪਸੀ ਦੀ ਬੱਝੀ ਆਸ

Thursday, Jul 25, 2019 - 10:54 AM (IST)

ਸੰਨੀ ਦਿਓਲ ਦੇ ਯਤਨਾਂ ਸਦਕਾ ਕੁਵੈਤ ''ਚ ਫਸੀ ਵੀਨਾ ਦੇ ਵਾਪਸੀ ਦੀ ਬੱਝੀ ਆਸ

ਗੁਰਦਾਸਪੁਰ (ਵਿਨੋਦ) : ਧਾਰੀਵਾਲ ਵਾਸੀ ਜਿਸ ਵੀਨਾ ਬੇਦੀ ਨਾਂ ਦੀ ਔਰਤ ਨੂੰ ਇਕ ਏਜੰਟ ਰਾਹੀਂ ਸਮੱਗਲਿੰਗ ਕਰ ਕੇ ਕੁਵੈਤ ਵਿਚ 1200 ਕੁਵੈਤ ਦੀਨਾਰ (2,70000) ਰੁਪਏ ਵਿਚ ਵੇਚਿਆ ਗਿਆ ਸੀ, ਨੂੰ ਵਾਪਸ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ 26-7-19 ਤੱਕ ਇਸ ਉਕਤ ਔਰਤ ਦੇ ਭਾਰਤ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ।

ਕਾਨੂੰਨੀ ਸੇਵਾਵਾਂ ਅਥਾਰਟੀ ਮੈਂਬਰ ਸਕੱਤਰ ਰੁਪਿੰਦਰਜੀਤ ਕੌਰ ਚਾਹਲ ਨੇ ਇਸ ਸਬੰਧੀ ਆਪਣੇ ਅਧੀਨ ਚੱਲ ਰਹੀ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ ਦਿੱਤੇ ਹਨ। ਜੱਜ ਦੇ ਹੁਕਮਾਂ ਤੋਂ ਬਾਅਦ ਵਕੀਲਾਂ ਦੇ ਇਕ ਪੈਨਲ ਕਮਲ ਕਿਸ਼ੋਰ ਅਤਰੀ, ਰਣਜੋਧ ਸਿੰਘ ਬਲ ਸ਼ਾਮਲ ਸਨ, ਨੂੰ ਪੀੜਤ ਵੀਨਾ ਬੇਦੀ ਦੇ ਘਰ ਭੇਜ ਕੇ ਉਨ੍ਹਾਂ ਦੇ ਬੱਚੇ ਰੋਹਿਤ, ਮੋਹਿਤ ਅਤੇ ਲੜਕੀ ਸਮਰਿਧੀ ਨੂੰ ਮਿਲਿਆ ਗਿਆ। ਬੱਚਿਆਂ ਨੇ ਦੋਸ਼ ਲਾਇਆ ਕਿ ਇਕ ਏਜੰਟ ਮੁਖਤਿਆਰ ਸਿੰਘ ਵੱਲੋਂ ਉਨ੍ਹਾਂ ਦੀ ਮਾਂ ਨੂੰ ਵੇਚੇ ਜਾਣ ਦੀ ਸਾਰੀ ਕਹਾਣੀ ਮਾਣਯੋਗ ਜੱਜ ਨੂੰ ਦੱਸੀ ਜਾ ਚੁੱਕੀ ਹੈ ਅਤੇ ਉਸ ਦੇ ਬਾਅਦ ਇਕ ਐੱਨ. ਜੀ. ਓ. ਸ਼ਹੀਦ ਭਗਤ ਸਿੰਘ ਕਲੱਬ ਇੰਡੀਆ ਵਲੋਂ ਕੁਵੈਤ ਅੰਬੈਸੀ ਰਾਹੀਂ ਪੀੜਤ ਵੀਨਾ ਨਾਲ ਸੰਪਰਕ ਕੀਤਾ ਗਿਆ ਅਤੇ ਉਸਦੀ ਰਿਹਾਈ ਲਈ ਇਹ ਖਰਚਾ ਅੰਬੈਸੀ ਰਾਹੀਂ ਪਾਕਿਸਤਾਨੀ ਸ਼ੇਖ ਨੂੰ ਦਿੱਤਾ ਗਿਆ। ਇਥੇ ਵਰਣਨਯੋਗ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐੱਮ. ਪੀ. ਸੰਨੀ ਦਿਓਲ ਦੇ ਯਤਨਾਂ ਸਦਕਾ ਇਹ ਕੰਮ ਪੂਰਾ ਹੋਇਆ ਹੈ।

ਸੰਨੀ ਦਿਓਲ ਨੇ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਇਆ ਸੀ ਅਤੇ ਜਿਸ ਤੋਂ ਬਾਅਦ ਵੀਨਾ ਦੇ ਭਾਰਤ ਆਉਣ ਦੀਆਂ ਆਸਾਂ ਵਧ ਗਈਆਂ ਸਨ। ਵੀਨਾ ਦੇ ਭਾਰਤ ਪਹੁੰਚਣ 'ਤੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਥੇ ਸਮਾਜਕ ਸੁਰੱਖਿਆ ਦਾ ਪ੍ਰਬੰਧ, ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਪੀੜਤ ਔਰਤ ਨੂੰ ਕੋਈ ਤਕਨੀਕੀ ਸਿੱਖਿਆ ਦੇ ਕੇ ਆਪਣਾ ਕੰਮ-ਕਾਜ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।


author

Baljeet Kaur

Content Editor

Related News