ਸੰਨੀ ਦਿਓਲ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਹੋਏ ਭਾਵੁਕ

Thursday, May 02, 2019 - 10:15 AM (IST)

ਸੰਨੀ ਦਿਓਲ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਹੋਏ ਭਾਵੁਕ

ਗੁਰਦਾਸਪੁਰ : ਗੁਰਦਾਸਪੁਰ ਵਿੱਚ ਆਪਣੀ ਚੋਣ ਮੁਹਿੰੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਦੀਨਾਨਗਰ ਦੇ ਪਿੰਡ ਸ਼ਾਦੀਪੁਰ 'ਚ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਬਾਰਡਰ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਲਈ ਸੀ । ਇਸ ਮੌਕੇ ਸੰਨੀ ਨੇ ਇੱਕ ਭਾਵੁਕ ਭਾਸ਼ਣ ਵੀ ਦਿੱਤਾ । ਸੰਨੀ ਨੇ ਕਿਹਾ ਕਿ ਬਾਡਰ ਫਿਲਮ 'ਚ ਉਹ ਹੀਰੋ ਸਨ ਪਰ ਅਸਲ ਜ਼ਿੰਦਗੀ ਦੇ ਉਹ ਸ਼ਹੀਦ ਹੀਰੋ ਹਨ ਜਿਨ੍ਹਾਂ ਨੇ ਸਰਹੱਦ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ।

ਇਸ ਦੌਰਾਨ ਸੰਨੀ ਦਿਓਲ ਭਾਸ਼ਣ ਦਿੰਦੇ ਹੋਏ ਕਾਫੀ ਭਾਵੁਕ ਨਜ਼ਰ ਆ ਰਹੇ ਸਨ । ਇਸ ਪ੍ਰੋਗਰਾਮ ਤੋਂ ਬਾਅਦ ਸੰਨੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਚੋਣ ਮੈਦਾਨ 'ਚ ਆਉਣ ਤੋਂ ਪਹਿਲਾਂ ਇਨ੍ਹਾਂ ਪਰਿਵਾਰ ਨਾਲ ਮੁਲਾਕਾਤ ਕਰਨ ਕਿਉਂਕਿ ਇਨ੍ਹਾਂ ਪਰਿਵਾਰਾਂ ਨਾਲ ਮਿਲਕੇ ਉਹਨਾਂ ਨੂੰ ਸ਼ਕਤੀ ਮਿਲੀ ਹੈ ।


author

Baljeet Kaur

Content Editor

Related News