ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਤੀ ਦੇ ਕੀਤੇ 3 ਦਰਜਨ ਟੁਕੜੇ

Monday, Nov 25, 2019 - 06:12 PM (IST)

ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਤੀ ਦੇ ਕੀਤੇ 3 ਦਰਜਨ ਟੁਕੜੇ

ਗੁਰਦਾਸਪੁਰ/ਕਰਾਚੀ (ਵਿਨੋਦ) : ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਤੀ ਦੀ ਪਤਨੀ ਨੇ ਆਪਣੇ ਭਤੀਜੇ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਅੰਗਾਂ ਨੂੰ ਗਰਮ ਪਾਣੀ 'ਚ ਉਬਾਲ ਕੇ ਖੁਰਦ-ਬੁਰਦ ਕਰ ਦਿੱਤਾ। ਕਰਾਚੀ ਪੁਲਸ ਨੇ ਔਰਤ ਅਤੇ ਉਸਦੇ ਭਤੀਜੇ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ 'ਚ ਅੱਜ ਸਵੇਰੇ ਇਕ ਘਰ ਦੀ ਨਾਲੀ 'ਚੋਂ ਖੂਨ ਵੱਗਦਾ ਵੇਖਿਆ ਤਾਂ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰ ਕੇ ਉਕਤ ਘਰ ਵਿਚ ਛਾਪੇਮਾਰੀ ਕੀਤੀ ਤਾਂ ਉੱਥੇ ਜਾਨਿਬ ਬੀਬੀ ਨੂੰ ਇਕ ਵੱਡੇ ਪਤੀਲੇ 'ਚ ਕੁਝ ਮਨੁੱਖੀ ਅੰਗਾਂ ਨੂੰ ਉਬਾਲਦੇ ਹੋਏ ਪਾਇਆ ਗਿਆ। ਮੌਕੇ 'ਤੇ ਪੁਲਸ ਨੇ 3 ਦਰਜਨ ਤੋਂ ਜ਼ਿਆਦਾ ਹੋਰ ਮਨੁੱਖੀ ਅੰਗ ਵੀ ਬਰਾਮਦ ਕੀਤੇ।

ਇਸ ਸਬੰਧੀ ਪੁਲਸ ਨੇ ਕਾਰਵਾਈ ਕਰ ਕੇ ਜਾਨਿਬ ਬੀਬੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਘਰ 'ਚ ਪਏ ਸਾਰੇ ਮਨੁੱਖੀ ਅੰਗ ਵੀ ਕਬਜ਼ੇ 'ਚ ਲੈ ਲਏ। ਪੁੱਛਗਿੱਛ 'ਚ ਜਾਨਿਬ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਅਹਿਮਦ ਅਬਬਾਸ ਨਾਲ ਨਿਕਾਹ ਕੀਤਾ ਸੀ, ਜਿਸਦੇ ਬਾਅਦ ਮੇਰੇ ਪਹਿਲੇ ਪਤੀ ਤੋਂ ਪੈਦਾ ਹੋਈ ਮੇਰੀ 17 ਸਾਲਾ ਲੜਕੀ ਜ਼ੀਨਤ ਵੀ ਮੇਰੇ ਨਾਲ ਰਹਿਣ ਲੱਗੀ। ਮੇਰਾ ਪਤੀ ਕੁਝ ਦਿਨਾਂ ਤੋਂ ਜ਼ੀਨਤ ਨਾਲ ਛੇੜਛਾੜ ਕਰ ਰਿਹਾ ਸੀ। ਇਸ ਸਬੰਧੀ ਜ਼ੀਨਤ ਨੇ ਮੈਨੂੰ ਸਾਰੀ ਗੱਲ ਦੱਸੀ। ਜਦ ਮੈਂ ਬੀਤੇ ਦਿਨੀਂ ਬਾਹਰ ਗਈ ਹੋਈ ਸੀ ਤਾਂ ਪਿੱਛੋਂ ਅਬਬਾਸ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਜਦ ਮੈਂ ਘਰ ਪਹੁੰਚੀ ਤਾਂ ਲੜਕੀ ਨੇ ਸਾਰੀ ਗੱਲ ਦੱਸੀ, ਜਿਸ 'ਤੇ ਮੈਂ ਆਪਣੇ ਭਤੀਜੇ ਜ਼ਹੀਰ ਨੂੰ ਕੋਲ ਬੁਲਾਇਆ ਅਤੇ ਸਾਰੀ ਯੋਜਨਾ ਬਣਾ ਕੇ ਰਾਤ ਨੂੰ ਜਦ ਪਤੀ ਅਹਿਮਦ ਅਬਬਾਸ ਸ਼ਰਾਬ ਪੀ ਕੇ ਸੁੱਤਾ ਹੋਇਆ ਸੀ ਤਾਂ ਉਸ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਦੇ ਸਰੀਰ ਦੇ ਟੁਕੜੇ ਕਰ ਕੇ ਉਸ ਨੂੰ ਗਰਮ ਪਾਣੀ 'ਚ ਉਬਾਲ ਕੇ ਛੋਟੇ-ਛੋਟੇ ਪੀਸ ਕਰ ਕੇ ਖੁਰਦ-ਬੁਰਦ ਕਰਨ ਦੀ ਯੋਜਨਾ ਬਣਾਈ ਸੀ ਜਦਕਿ ਆਪਣੀ ਲੜਕੀ ਨੂੰ ਮੈਂ ਤੜਕਸਾਰ ਹੀ ਆਪਣੇ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਨਿਬ ਦੇ ਭਤੀਜੇ ਜ਼ਹੀਰ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਦੋਵਾਂ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ।


author

Baljeet Kaur

Content Editor

Related News