ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ

Wednesday, Jan 31, 2018 - 09:50 AM (IST)

ਗੁਰਦਾਸਪੁਰ/ਕਾਹਨੂੰਵਾਨ (ਵਿਨੋਦ, ਦੀਪਕ, ਸੁਨੀਲ) - ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਠਿਆਲੀ ਪੁਲ ਨੇੜੇ ਕੰਵਲਪ੍ਰੀਤ ਸਿੰਘ ਕਾਕੀ ਕਨਵੀਨਰ ਪੱਗੜੀ ਸੰਭਾਲ ਜੱਟਾ ਲਹਿਰ ਦੀ ਗੱਡੀ ਹਾਦਸਾਗ੍ਰਸਤ ਹੋ ਗਈ । ਇਸ ਹਾਦਸੇ ਵਿਚ ਉਸ ਦੇ ਦੋ ਸਾਥੀ ਅਤੇ ਗੰਨਮੈਨ ਗੰਭੀਰ ਜ਼ਖ਼ਮੀ ਹੋ ਗਏ । 
ਇਸ ਸਬੰਧੀ ਕੰਵਲਪ੍ਰੀਤ ਕਾਕੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਗੁਰਦਾਸਪੁਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਨ, ਜਦੋਂ ਉਹ ਪਿੰਡ ਭਰੋ ਹਾਰਨੀ ਨੇੜੇ ਪਹੁੰਚੇ ਤਾਂ ਇਕ ਵਾਹਨ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਇਨੋਵਾ ਗੱਡੀ ਪੀ ਜੀ 06 ਐੱਸ 0525 ਬੇਕਾਬੂ ਹੋ ਕੇ ਸੜਕ ਨੇੜਲੇ ਰੁੱਖਾਂ ਨਾਲ ਟਕਰਾਅ ਕੇ ਚਕਨਾਚੂਰ ਹੋ ਗਈ ।ਕਾਕੀ ਨੇ ਦੱਸਿਆ ਕਿ ਉਹ ਆਪਣੀ ਦੂਸਰੀ ਗੱਡੀ ਵਿਚ ਸਵਾਰ ਸਨ । ਜ਼ਖ਼ਮੀਆਂ ਵਿਚ ਪੱਗੜੀ ਸੰਭਾਲ ਲਹਿਰ ਦੇ ਬੁਲਾਰੇ ਗੁਰਪ੍ਰਤਾਪ ਸਿੰਘ, ਸਰਗਰਮ ਆਗੂ ਰੁਪਿੰਦਰ ਸਿੰਘ ਸਾਬੀ ਅਤੇ ਕੰਵਲਪ੍ਰੀਤ ਕਾਕੀ ਦੇ ਨਿੱਜੀ ਗੰਨਮੈਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ । ਕੰਵਲਪ੍ਰੀਤ ਕਾਕੀ ਨੇ ਆਪਣੇ ਬਾਕੀ ਸਾਥੀਆਂ ਨਾਲ ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ । ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਕਾਹਨੂੰਵਾਨ ਦੀ ਪੁਲਸ ਵੀ ਪਹੁੰਚ ਗਈ ।


Related News