ਜਬਰ-ਜ਼ਨਾਹ ਕਰਨ ''ਚ ਅਸਫਲ ਰਹਿਣ ''ਤੇ ਵਿਅਕਤੀ ਨੇ 2 ਔਰਤਾਂ ਦੀ ਕੀਤੀ ਹੱਤਿਆ
Wednesday, Jan 01, 2020 - 11:20 AM (IST)

ਗੁਰਦਾਸਪੁਰ (ਵਿਨੋਦ) : ਜਬਰ-ਜ਼ਨਾਹ ਕਰਨ 'ਚ ਅਸਫਲ ਰਹਿਣ ਵਾਲੇ ਵਿਅਕਤੀ ਨੇ 2 ਔਰਤਾਂ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਟੈਕਸਲਾ ਇਲਾਕੇ ਵਿਚ ਕਾਲਾ ਚਿੱਟਾ ਪਹਾੜੀ ਇਲਾਕੇ ਦੇ ਅਟੋਕ ਪੁਲਸ ਸਟੇਸ਼ਨ ਅਧੀਨ ਪਿੰਡ ਗੁਰਾ 'ਚ 2 ਔਰਤਾਂ ਨਜ਼ਾਕਤ ਬੀਬੀ ਅਤੇ ਸਹਿਨਾਜ਼ ਬੀਬੀ ਜੰਗਲਾਂ ਵਿਚ ਲੱਕੜਾਂ ਇਕੱਠੀਆਂ ਕਰਨ ਲਈ ਗਈਆਂ ਸੀ, ਉੱਥੇ ਨੁਤਰਤ ਅੱਲਾ ਕੁਹਾੜੀ ਲੈ ਕੇ ਆ ਗਿਆ, ਜਿਸਨੇ ਔਰਤਾਂ ਨਾਲ ਪਹਿਲਾਂ ਤਾਂ ਛੇੜਛਾੜ ਸ਼ੁਰੂ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੀ ਕੌਸ਼ਿਸ਼ ਕੀਤੀ ਤਾਂ ਔਰਤਾਂ ਨੇ ਰੌਲਾ ਪਾ ਦਿੱਤਾ। ਦੋਸ਼ੀ ਨੇ ਗੁੱਸੇ ਵਿਚ ਆ ਕੇ ਆਪਣੇ ਆਪ ਨੂੰ ਅਸਫਲ ਹੁੰਦੇ ਵੇਖ ਕੁਹਾੜੀ ਨਾਲ ਦੋਵਾਂ ਔਰਤਾਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੋਸ਼ੀ ਨੂੰ ਇਕ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੇ ਆਪਣਾ ਜੁਰਮ ਸਵੀਕਾਰ ਕਰ ਲਿਆ।