ਗੁਰਦਾਸਪੁਰ : ਮੰਦਰ ਦਾ ਪੁਜਾਰੀ ਹੈਰੋਇਨ ਸਮੇਤ ਕਾਬੂ

Monday, Dec 17, 2018 - 09:07 AM (IST)

ਗੁਰਦਾਸਪੁਰ : ਮੰਦਰ ਦਾ ਪੁਜਾਰੀ ਹੈਰੋਇਨ ਸਮੇਤ ਕਾਬੂ

ਗੁਰਦਾਸਪੁਰ/ਦੀਨਾਨਗਰ (ਵਿਨੋਦ/ਕਪੂਰ) : ਦੀਨਾਨਗਰ ਪੁਲਸ ਨੇ ਸ਼ਿਵਾਲਾ ਮੰਦਰ ਦੇ ਪੁਜਾਰੀ ਨੂੰ 9 ਗ੍ਰਾਮ 20 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਾਲਾ ਮੰਦਰ ਦਾ ਪੁਜਾਰੀ ਰਜਿੰਦਰ ਪੁਰੀ ਨਸ਼ਾ ਵੇਚਦਾ ਹੈ ਅਤੇ ਇਸ ਸਮੇਂ ਸ਼ਿਵਾਲਾ ਮੰਦਰ ਜੋ ਕਿ ਦੀਨਾਨਗਰ ਬੱਸ ਸਟੈਂਡ ਦੇ ਨਜ਼ਦੀਕ ਹੈ, ਉਥੇ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਤੁਰੰਤ ਉਸ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਸ ਨੇ ਕਿਹਾ ਕਿ ਉਹ ਕਿਸੇ ਉੱਚ ਅਫ਼ਸਰ ਦੇ ਆਉਣ 'ਤੇ ਤਲਾਸ਼ੀ ਦੇਵੇਗਾ। ਇਸ ਉਪਰੰਤ ਡੀ. ਐੱਸ. ਪੀ. ਮਨੋਜ ਕੁਮਾਰ ਦੀ ਹਾਜ਼ਰੀ 'ਚ ਜਦੋਂ ਪੁਜਾਰੀ ਦੀ ਤਾਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਲਿਫਾਫੇ 'ਚੋਂ 9 ਗ੍ਰਾਮ 20 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ 'ਚ ਪੁਜਾਰੀ ਨੇ ਆਪਣੀ ਪਛਾਣ ਰਜਿੰਦਰ ਪੁਰੀ ਪੁੱਤਰ ਹਰਗੋਬਿੰਦਰ ਪੁਰੀ ਨਿਵਾਸੀ ਗਣੇਸ਼ ਘਾਟ ਹਰਿਦੁਆਰ ਉਤਰਾਖੰਡ ਹਾਲ ਨਿਵਾਸੀ ਸ਼ਿਵਾਲਾ ਮੰਦਰ ਨਜ਼ਦੀਕ ਬੱਸ ਸਟੈਂਡ ਦੱਸੀ। ਉਨ੍ਹਾਂ ਦੱਸਿਆ ਕਿ ਪੁਜਾਰੀ ਨੂੰ ਹਿਰਾਸਤ 'ਚ ਲੈ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Baljeet Kaur

Content Editor

Related News