ਜੂਆ ਖੇਡ ਕੇ ਨਿਕਲੇ ਰਿਟਾਇਰ ਪੁਲਸ ਅਧਿਕਾਰੀ ਤੋਂ ਲੁੱਟੇ ਲੱਖਾਂ ਰੁਪਏ ਅਤੇ ਗਹਿਣੇ ਬਣੇ ਚਰਚਾ ਦਾ ਵਿਸ਼ਾ
Monday, Nov 16, 2020 - 10:41 AM (IST)
ਗੁਰਦਾਸਪੁਰ (ਜ. ਬ.): ਇਕ ਰਿਟਾਇਰ ਪੁਲਸ ਅਧਿਕਾਰੀ ਤੋਂ ਪਿਸਟਲ ਦੀ ਨੌਕ 'ਤੇ ਲਗਭਗ 9 ਲੱਖ ਰੁਪਏ ਨਕਦੀ ਸਮੇਤ ਗਹਿਣੇ ਲੁੱਟਣ ਦੀ ਘਟਨਾ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਰਾਸ਼ੀ ਜੂਏ 'ਚ ਜਿੱਤੀ ਸੀ। ਇਸ ਲਈ ਇਸ ਸਬੰਧੀ ਅਜੇ ਪੁਲਸ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਇਸ ਲਈ ਨਹੀਂ ਕੀਤੀ ਹੈ ਕਿਉਂਕਿ ਕਿਸੇ ਨੇ ਇਸ ਸਬੰਧੀ ਸ਼ਿਕਾਇਤ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ 13 ਨਵੰਬਰ ਦੀ ਰਾਤ ਨੂੰ ਸ਼ਹਿਰ 'ਚ ਜੂਆ ਖੇਡਣ ਲਈ ਪ੍ਰਸਿੱਧ ਇਕ ਢਾਬੇ ਤੋਂ ਇਕ ਰਿਟਾਇਰ ਪੁਲਸ ਅਧਿਕਾਰੀ ਜੂਆ ਖੇਡਣ ਦੇ ਬਾਅਦ ਜਿਵੇਂ ਹੀ ਮੋਟੀ ਰਾਸ਼ੀ ਜਿੱਤ ਕੇ ਨਿਕਲਿਆ ਅਤੇ ਸਕੂਟਰੀ ਲੈ ਕੇ ਚੱਲਣ ਲੱਗਾ ਤਾਂ ਨੌਜਵਾਨਾਂ ਨੇ ਉਸ ਕੋਲੋਂ ਪਿਸਟਲ ਦੀ ਨੌਕ 'ਤੇ ਲਗਭਗ 9 ਲੱਖ ਰੁਪਏ ਦੀ ਨਕਦੀ ਸਮੇਤ ਉਸਦੀ ਸੋਨੀ ਚੇਨ ਅਤੇ ਅੰਗੂਠੀ ਖੋਹ ਕੇ ਫ਼ਰਾਰ ਗਏ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਨੇ ਕਿਹਾ ਕਿ ਅਜੇ ਤੱਕ ਸਾਨੂੰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਹੈ ਪਰ ਇਸ ਘਟਨਾ ਦੀ ਚਰਚਾ ਜ਼ਰੂਰ ਹੈ। ਇਸ ਮਾਮਲੇ ਦੀ ਪੁਲਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਵਾਲਮੀਕਿ ਮੰਦਿਰ ’ਤੇ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ, ਮਾਰੀਆ ਬੋਤਲਾਂ