ਵਿਅਕਤੀ ''ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ
Monday, Nov 25, 2019 - 04:00 PM (IST)
ਗੁਰਦਾਸਪੁਰ (ਵਿਨੋਦ) : ਇਕ ਵਿਅਕਤੀ 'ਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲਿਆਂ ਖਿਲਾਫ ਪੁਲਸ ਸਟੇਸ਼ਨ ਸਿਟੀ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੋਮ ਲਾਲ ਨੇ ਦੱਸਿਆ ਕਿ ਧਿਆਨ ਮਸੀਹ ਪੁੱਤਰ ਸਵਰਨ ਮਸੀਹ ਵਾਸੀ ਪਾਹੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 21 ਨਵੰਬਰ ਨੂੰ ਉਹ ਭਤੀਜੇ ਰਾਜਨ ਨਾਲ ਝੋਨੇ ਦੀ ਫਸਲ ਵੇਚਣ ਲਈ ਅਨਾਜ ਮੰਡੀ ਗੁਰਦਾਸਪੁਰ ਗਏ ਸੀ ਅਤੇ ਦੁਪਹਿਰ ਕਰੀਬ 3 ਵਜੇ ਜਦ ਉਹ ਵਿੱਕੀ ਦੀ ਦੁਕਾਨ 'ਤੇ ਚਾਹ ਪੀਣ ਲੱਗੇ ਤਾਂ ਬਾਊ ਪੁੱਤਰ ਜੈਲ ਮਸੀਹ, ਮੱਟੂ ਦੋਵੇਂ ਵਾਸੀ ਸ਼ਹਿਜਾਦਾ ਨਗਰ ਗੁਰਦਾਸਪੁਰ ਨੇ ਉਨ੍ਹਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਜਦ ਰਾਜਨ ਮੈਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।