16 ਸਾਲ ਪਹਿਲਾਂ ਪਾਕਿਸਤਾਨ ਤੋਂ ਆਈ ਭਾਰਤ, ਹੁਣ ਪਾਏਗੀ ਵੋਟ (ਵੀਡੀਓ)
Monday, Mar 18, 2019 - 09:17 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : 16 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਈ ਔਰਤ ਹੁਣ ਆਪਣੀ ਵੋਟ ਦੇ ਇਸਤੇਮਾਲ ਕਰ ਪਾਵੇਗੀ। ਦਰਅਸਲ, ਪਾਕਿਸਤਾਨ ਦੀ ਤਾਹਿਰਾ ਮਕਬੂਲ 16 ਸਾਲ ਪਹਿਲਾਂ ਵਿਆਹ ਕੇ ਭਾਰਤ ਆਈ ਸੀ। ਤਾਹਿਰਾ ਦਾ ਵਿਆਹ 7 ਦਿਸੰਬਰ 2003 ਨੂੰ ਹੋਇਆ ਸੀ ਪਰ ਤਾਹਿਰਾ ਨੂੰ ਭਾਰਤ ਦੀ ਨਾਗਰਿਕਤਾ ਹਾਸਲ ਕਰਨ 'ਚ ਕਈ ਸਾਲ ਲੱਗ ਗਏ ਅਤੇ ਸਾਲ 2016 'ਚ ਜਾ ਕੇ ਉਹ ਭਾਰਤ ਦੀ ਨਾਗਰਿਕਤਾ ਦਾ ਦਰਜ ਹਾਸਲ ਕਰ ਸਕੀ ਤੇ ਅਗਲੀ ਕੇਂਦਰ ਸਰਕਾਰ ਚੁਨਣ 'ਚ ਹੁਣ ਉਸਦਾ ਵੀ ਹਿੱਸਾ ਹੋਵੇਗਾ।
ਨਾਗਰਿਕਤਾ ਹਾਸਲ ਕਰਨ ਲਈ 7 ਸਾਲ ਬਾਅਦ ਅਪਲਾਈ ਕੀਤਾ ਜਾ ਸਕਦਾ ਭਾਵੇ ਕੇ ਨਾਗਰਿਕਤਾ ਦੀ ਪ੍ਰਤੀਕਿਰਿਆ 8 ਮਹੀਨਿਆਂ 'ਚ ਪੂਰੀ ਹੋ ਸਕਦੀ ਹੈ ਪਰ ਕਾਨੂੰਨੀ ਢਿੱਲ ਕਰ ਕੇ ਕਈ ਸਾਲਾਂ ਦਾ ਸਮਾਂ ਲੱਗ ਗਿਆ। ਜਿਸ ਕਾਰਨ ਤਾਹਿਰਾ ਕਾਦੀਆਂ ਤੱਕ ਹੀ ਸੀਮਤ ਰਹਿ ਗਈ ਕਿਉਂਕਿ ਬਾਹਰ ਜਾਣ ਲਈ ਵਾਰ ਵਾਰ ਪੁਲਸ ਨੂੰ ਇਤਲਾਹ ਦੇਣੀ ਪੈਂਦੀ ਸੀ।