ਜੇਲ ''ਚ ਇਤਰਾਜਯੋਗ ਸਮਾਨ ਲੈ ਕੇ ਜਾਣ ਵਾਲੇ ਹੋਮ ਗਾਰਡ ਵਿਰੁੱਧ ਕੇਸ ਦਰਜ

Tuesday, Apr 23, 2019 - 04:04 PM (IST)

ਜੇਲ ''ਚ ਇਤਰਾਜਯੋਗ ਸਮਾਨ ਲੈ ਕੇ ਜਾਣ ਵਾਲੇ ਹੋਮ ਗਾਰਡ ਵਿਰੁੱਧ ਕੇਸ ਦਰਜ

ਗੁਰਦਾਸਪੁਰ (ਵਿਨੋਦ)—ਗੁਰਦਾਸਪੁਰ ਜੇਲ 'ਚ ਤੈਨਾਤ ਹੋਮਗਾਰਡ ਜਵਾਨ ਤੋਂ ਜੇਲ ਵਾਰਡਨ ਨੇ ਤੰਬਾਕੂ, ਨਕਲੀ ਪੁਲਸ ਪਹਿਚਾਣ ਪੱਤਰ, ਕੈਂਚੀ ਅਤੇ ਪੁਲਸ ਟਿਕਟ ਬਰਾਮਦ ਕੀਤੀ। ਦੋਸ਼ੀ ਅੰਡਰਵੇਅਰ 'ਚ ਲੁਕਾ ਕੇ ਜੇਲ ਦੇ ਅੰਦਰ ਇਹ ਸਮਾਨ ਲੈ ਕੇ ਜਾ ਰਿਹਾ ਸੀ।

ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਪਰੀਡੈਂਟ ਜੇਲ ਗੁਰਦਾਸਪੁਰ ਨੇ ਆਪਣੇ ਪੱਤਰ ਨੰਬਰ 2545 ਅਨੁਸਾਰ ਸਿਕਾਇਤ ਭੇਜੀ ਹੈ ਕਿ ਸਵੇਰੇ ਲਗਭਗ 8 ਵਜੇ ਜੇਲ 'ਚ ਤੈਨਾਤ ਹੋਮਗਾਰਡ ਜਵਾਨ ਤਲਵਿੰਦਰ ਸਿੰਘ ਪੁੱਤਰ ਰਤਨ ਸਿੰਘ ਨਿਵਾਸੀ ਪਿੰਡ ਦਾਖਲਾ ਆਪਣੀ ਡਿਊਟੀ ਦੇ ਲਈ ਜੇਲ ਕੰਪਲੈਕਸ 'ਚ ਆਇਆ ਤਾਂ ਉਸ ਦੀ ਰੂਟੀਨ ਨਾਲ ਜੇਲ ਵਾਰਡਨ ਰਣਧੀਰ ਸਿੰਘ ਵੱਲੋਂ ਤਾਲਾਸੀ ਲਈ ਜਾਣ ਤੇ ਉਸ ਦੇ ਵੱਲੋਂ ਅੰਡਰਵੇਅਰ ਵਿਚ ਲੁਕਾ ਕੇ ਰੱਖੀ ਤੰਬਾਕੂ ਦੀਆਂ ਦੋ ਪੁੜੀਆ , ਤਿੰਨ ਨਕਲੀ ਪੁਲਸ ਪਹਿਚਾਣ ਪੱਤਰ, ਇਕ ਛੋਟੀ ਕੈਂਚੀ ਅਤੇ 8 ਪੁਲਸ ਟਿਕਟ ਬਰਾਮਦ ਕੀਤੀ ਗਈ, ਪਰ ਦੋਸ਼ੀ ਜੇਲ ਕਰਮਚਾਰੀਆਂ ਦੇ ਹੱਥ ਤੋਂ ਭੱਜਣ 'ਚ ਸਫ਼ਲ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਵਿਰੁੱਧ ਧਾਰਾ 420,489 ਅਤੇ 52ਏ, ਜੇਲ ਐਕਟ ਅਧੀਨ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।


author

Shyna

Content Editor

Related News