105 ਕਿਲੋ ਭੁੱਕੀ ਸਮੇਤ 3 ਟਰੱਕ ਡਰਾਈਵਰ ਗ੍ਰਿਫਤਾਰ

01/29/2020 5:21:43 PM

ਗੁਰਦਾਸਪੁਰ, ਦੀਨਾਨਗਰ (ਹਰਮਨ, ਜ. ਬ., ਕਪੂਰ) : ਥਾਣਾ ਦੀਨਾਨਗਰ ਦੀ ਪੁਲਸ ਨੇ ਪਿੰਡ ਝੰਡੇ ਚੱਕ ਵਿਖੇ ਨਾਕਾਬੰਦੀ ਦੌਰਾਨ ਤਿੰਨ ਟਰੱਕ ਡਰਾਈਵਰਾਂ ਨੂੰ 105 ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਪਾਲ ਸਿੰਘ ਨੇ ਦੱਸਿਆ ਕਿ 28 ਜਨਵਰੀ ਨੂੰ ਰਾਤ ਕਰੀਬ 9 ਵਜੇ ਉਹ ਪੁਲਸ ਪਾਰਟੀ ਸਮੇਤ ਪਿੰਡ ਝੰਡੇ ਚੱਕ ਵਿਖੇ ਨਾਕਾਬੰਦੀ ਕਰ ਕੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ, ਜਿਸ ਦੌਰਾਨ ਪਠਾਨਕੋਟ ਸਾਈਡ ਤੋਂ ਆਏ ਟਰੱਕ ਨੰਬਰੀ ਪੀ ਬੀ-06-1499 ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਟਰੱਕ ਦੇ ਕੈਬਿਨ 'ਚੋਂ 37 ਕਿਲੋ ਭੁੱਕੀ ਬਰਾਮਦ ਹੋਈ। ਉਕਤ ਟਰੱਕ ਨੂੰ ਸਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਸਰਵਨ ਸਿੰਘ ਵਾਸੀ ਅਵਾਨ ਚਲਾ ਰਿਹਾ ਸੀ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸੇ ਤਰ੍ਹਾਂ ਏ. ਐੱਸ. ਆਈ. ਹਰਬੀਰ ਸਿੰਘ ਨੇ ਦੱਸਿਆ ਕਿ 28 ਜਨਵਰੀ ਦੀ ਰਾਤ ਨੂੰ ਕਰੀਬ 10 ਵਜੇ ਉਹ ਪੁਲਸ ਪਾਰਟੀ ਸਮੇਤ ਪਿੰਡ ਝੰਡੇ ਚੱਕ ਵਿਖੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪਠਾਨਕੋਟ ਸਾਈਡ ਵਲੋਂ ਟਰੱਕ ਨੰਬਰੀ ਪੀ ਬੀ-06-ਜੀ-2255 ਚੈਕਿੰਗ ਲਈ ਰੋਕ ਕੇ ਲਈ ਤਲਾਸ਼ੀ ਦੌਰਾਨ ਟਰੱਕ ਦੇ ਕੈਬਿਨ 'ਚੋਂ 40 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਸ ਨੇ ਟਰੱਕ ਦੇ ਡਰਾਈਵਰ ਅਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੰਡਿਆਲ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ।

ਇਸੇ ਤਰ੍ਹਾਂ ਏ. ਐੱਸ. ਆਈ. ਹੀਰਾ ਸਿੰਘ ਅਤੇ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਝੰਡੇ ਚੱਕ ਬਾਈਪਾਸ 'ਤੇ ਚੈਕਿੰਗ ਦੌਰਾਨ ਇਕ ਟਰੱਕ ਨੰਬਰੀ ਪੀ ਬੀ-06-ਵੀ-7685 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਦੇ ਕੈਬਿਨ 'ਚੋਂ 28 ਕਿਲੋ ਭੁੱਕੀ ਬਰਾਮਦ ਕੀਤੀ ਗਈ। ਇਸ ਟਰੱਕ ਨੂੰ ਦਲਜੀਤ ਸਿੰਘ ਉਰਫ ਦੱਲੂ ਪੁੱਤਰ ਅਰਜਨ ਸਿੰਘ ਵਾਸੀ ਸ਼ਿਕਾਰ ਮਾਛੀਆਂ ਚਲਾ ਰਿਹਾ ਸੀ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Baljeet Kaur

Content Editor

Related News