8 ਪ੍ਰਵਾਸੀ ਭਾਰਤੀਆਂ ਸਮੇਤ ਗੁਰਦਾਸੁਪਰ ''ਚ ਪਹੁੰਚੇ 32 ਵਿਅਕਤੀ, ਸਿਹਤ ਵਿਭਾਗ ਨੇ ਲਏ ਸੈਂਪਲ

Thursday, May 21, 2020 - 12:29 PM (IST)

8 ਪ੍ਰਵਾਸੀ ਭਾਰਤੀਆਂ ਸਮੇਤ ਗੁਰਦਾਸੁਪਰ ''ਚ ਪਹੁੰਚੇ 32 ਵਿਅਕਤੀ, ਸਿਹਤ ਵਿਭਾਗ ਨੇ ਲਏ ਸੈਂਪਲ

ਗੁਰਦਾਸਪੁਰ (ਹਰਮਨ) : ਪੰਜਾਬ ਸਰਾਕਰ ਵਲੋਂ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਯੋਜਨਾ ਤਹਿਤ ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ 8 ਐੱਨ.ਆਈ.ਆਈ. ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 32 ਲੋਕਾਂ ਦੇ ਕੋਵਿਡ-19 ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਸਥਾਨਕ ਮੈਰੀਟੋਰੀਅਸ ਸਕੂਲ 'ਚ ਬਣਾਏ ਏਕਾਂਤਵਾਸ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਬੀਤੀ ਸ਼ਾਮ ਜ਼ਿਲਾ ਗੁਰਦਾਸਪੁਰ 'ਚ 8 ਐੱਨ.ਆਰ.ਆਈ ਤੇ 24 ਪੰਜਾਬ ਵਾਸੀ ਪਹੁੰਚ ਗਏ ਸਨ, ਜਿਨ੍ਹਾਂ ਨੂੰ ਵੱਖ-ਵੱਖ ਏਕਾਂਤਵਾਸ ਕੇਂਦਰਾਂ 'ਚ ਰੱਖਿਆ ਗਿਆ ਅਤੇ ਅੱਜ ਸਰਕਾਰੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆ ਕੇ ਉਨ੍ਹਾਂ ਦੇ ਸੈਂਪਲ ਲਏ ਗਏ।

ਇਹ ਵੀ ਪੜ੍ਹੋ :  ਪੰਚਾਇਤੀ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਦੱਸਿਆ ਕਿ 8 ਐੱਨ.ਆਰ.ਆਈ. ਵਿਅਕਤੀਆਂ 'ਚ ਧਾਰੀਵਾਲ ਦੀ ਵਸਨੀਕ ਇਕ ਮਹਿਲਾ ਸੀ ਜੋ ਕਿ ਸਿੰਗਾਪੁਰ ਤੋਂ ਆਈ ਹੈ, ਜਦੋਂ ਕਿ 7 ਵਿਅਕਤੀ ਪਿੰਡ ਚੱਕ ਸ਼ਰੀਫ, ਪਿੰਡ ਬਹਾਦੁਰ, ਪਿੰਡ ਨਿਮਾਣਾ, ਪਿੰਡ ਪੁਰਾਣਾ ਸ਼ਾਲਾ, ਸਿਧਵਾਂ, ਅਵਾਂਖਾ, ਭੈਣੀ ਪਸਵਾਲ ਵਾਸੀ ਹਨ, ਜੋ ਕਿ ਯੂ.ਐੱਸ.ਏ. ਤੋਂ ਭਾਰਤ ਆਏ ਹਨ। ਇਨ੍ਹਾਂ 8 ਐੱਨ.ਆਰ.ਆਈਜ਼ ਦੇ ਨਾਲ ਹੋਰ 24 ਲੋਕਾਂ ਦੇ ਵੀ ਸੈਂਪਲ ਲਏ ਗਏ ਹਨ, ਜੋ ਕਿ ਰਾਜ ਦੇ ਵੱਖ-ਵੱਖ ਖੇਤਰਾਂ ਤੋਂ ਗੁਰਦਾਸਪੁਰ ਪਹੁੰਚੇ ਹਨ। ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਏਕਾਂਤਵਾਸ ਲਈ ਰੱਖਿਆ ਗਿਆ ਹੈ, ਜਿਨ੍ਹਾਂ ਲਈ ਵਿਸ਼ੇਸ਼ ਤੌਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਜ਼ਿਲਾ ਗੁਰਦਾਸਪੁਰ 'ਚ ਕਿਸੇ ਵੀ ਤਰ੍ਹਾਂ ਦੇ ਕਰੋਨਾ ਵਾਇਰਸ ਦਾ ਪ੍ਰਭਾਵ ਨਾ ਪਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 2 ਹੋਰ ਵਿਅਕਤੀ ਕੋਰੋਨਾ ਪਾਜ਼ੀਵਿਟ ਪਾਏ ਗਏ, ਜਿਨ੍ਹਾਂ ਦਾ ਇਲਾਜ ਏਕਾਂਤਵਾਸ 'ਚ ਰੱਖ ਕੇ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਸਿਰ ਚੜ੍ਹ ਕੇ ਬੋਲ ਰਿਹੈ ਖਾਕੀ ਦਾ ਨਸ਼ਾ, ਮਾਸੂਮ 'ਤੇ ਢਾਹਿਆ ਤਸ਼ੱਦਦ


author

Baljeet Kaur

Content Editor

Related News