ਗੁਰਦਾਸਪੁਰ : 2 ਦੁਕਾਨਦਾਰਾਂ ਨੂੰ ਮਿਲਿਆ ਪਟਾਕੇ ਵੇਚਣ ਦਾ ਲਾਈਸੈਂਸ

Saturday, Oct 26, 2019 - 03:12 PM (IST)

ਗੁਰਦਾਸਪੁਰ : 2 ਦੁਕਾਨਦਾਰਾਂ ਨੂੰ ਮਿਲਿਆ ਪਟਾਕੇ ਵੇਚਣ ਦਾ ਲਾਈਸੈਂਸ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਕਰੀਬ ਦੋ ਮਹੀਨੇ ਪਹਿਲਾਂ ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਚ 24 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਬਟਾਲਾ ਪ੍ਰਸ਼ਾਸਨ ਗਹਿਰੀ ਨੀਂਦ ਤੋਂ ਜਾਗ ਗਿਆ ਹੈ। ਇਸ ਦੇ ਚੱਲਦੇ ਸਿਰਫ ਦੋ ਲੋਕਾਂ ਨੂੰ ਹੀ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ। ਇਸ ਵਾਰ ਲੋਕਾਂ ਨੂੰ ਪਟਾਕੇ ਖਰੀਦਣ ਲਈ ਸ਼ਹਿਰ ਤੋਂ 5 ਕਿਲੋਮੀਟਰ ਦੂਰ ਪਸ਼ੂ ਮੰਡੀ 'ਚ ਆਉਣਾ ਪਵੇਗਾ। ਜਾਣਕਾਰੀ ਮੁਤਾਬਕ ਪਸ਼ੂ ਮੰਡੀ 'ਚ ਜਿੱਥੇ ਪਟਾਕੇ ਵੇਚੇ ਜਾਣਗੇ ਉੱਥੇ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਤੇ ਐਂਬੂਲੈਂਸ ਤਾਇਨਾਤ ਰਹੇਗੀ, ਜੋ ਲੋੜ ਪੈਣ 'ਤੇ ਕਿਸੇ ਵੀ ਐਮਰਜੈਂਸੀ 'ਚ ਮਦਦ ਲਈ ਤਿਆਰ ਰਹੇਗੀ.

ਇਸ ਤੋਂ ਪਹਿਲਾਂ ਸ਼ਹਿਰ ਦੇ 'ਚ ਪਟਾਕੇ ਵਿਕਦੇ ਸਨ, ਜਿਸ ਕਾਰਨ ਕਿਸੇ ਨਾ ਕਿਸੀ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਸੀ। ਪਰ ਉਮੀਦ ਹੈ ਪਟਾਕਿਆਂ ਕਾਰਨ ਹੋਈ ਤਬਾਹੀ ਤੋਂ ਬਾਅਦ ਹੁਣ ਬਟਾਲਾ 'ਚ ਸੁਖ ਦੀ ਦੀਵਾਲੀ ਆਏਗੀ।


author

Baljeet Kaur

Content Editor

Related News