ਹੱਤਿਆ ਦੇ ਮਾਮਲੇ ''ਚ 2 ਮੁਲਜ਼ਮਾਂ ਨੇ ਅਦਾਲਤ ''ਚ ਕੀਤਾ ਆਤਮ ਸਮਰਪਨ

Monday, Apr 15, 2019 - 10:13 AM (IST)

ਹੱਤਿਆ ਦੇ ਮਾਮਲੇ ''ਚ 2 ਮੁਲਜ਼ਮਾਂ ਨੇ ਅਦਾਲਤ ''ਚ ਕੀਤਾ ਆਤਮ ਸਮਰਪਨ

ਗੁਰਦਾਸਪੁਰ (ਵਿਨੋਦ) : ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਉਪ ਪ੍ਰਧਾਨ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ 'ਚੋਂ ਬੀਤੇ ਦਿਨ 2 ਮੁਲਜ਼ਮਾਂ ਨੇ ਅਦਾਲਤ 'ਚ ਖੁਦ ਆਤਮ ਸਮਰਪਨ ਕਰ ਦਿੱਤਾ।

ਇਸ ਸਬੰਧੀ ਪੁਲਸ ਸਟੇਸ਼ਨ ਪੁਰਾਣਾਸ਼ਾਲਾ ਦੇ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਿਵ ਸੈਨਾ ਨੇਤਾ ਅਜੇ ਕੁਮਾਰ ਪੁੱਤਰ ਸੌਦਾਗਰ ਸਿੰਘ ਵਾਸੀ ਜਗਤਪੁਰ ਖੁਰਦ ਖਾਰੀਆ ਦੀ 5 ਅਪ੍ਰੈਲ ਨੂੰ ਪੁਰਾਣਾਸ਼ਾਲਾ ਚੌਕ ਵਿਚ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਸਬੰਧੀ ਪੁਲਸ ਨੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਸੀ। ਇਸ ਦੇ ਕਾਰਨ ਬੀਤੇ ਦਿਨ ਦੋ ਫਰਾਰ ਮੁਲਜ਼ਮਾਂ 'ਚੋਂ ਹਰਮੀਤ ਸਿੰਘ ਮੀਤਾ ਪੁੱਤਰ ਜਸਵੰਤ ਸਿੰਘ ਵਾਸੀ ਭੱਟੀਆ, ਸੰਦੀਪ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਵਾਸੀ ਸੈਦੋਵਾਲ ਖੁਰਦ ਵੱਲੋਂ ਜੱਜ ਅਮਨਦੀਪ ਕੌਰ ਦੀ ਅਦਾਲਤ 'ਚ ਆਤਮ ਸਮਰਪਨ ਕਰ ਦਿੱਤਾ ਗਿਆ ਹੈ ਅਤੇ ਇਸ ਹੱਤਿਆ ਦੇ ਮਾਮਲੇ ਦੀ ਪੁੱਛਗਿੱਛ ਸਬੰਧੀ ਜੱਜ ਅਮਨਦੀਪ ਕੌਰ ਨੇ ਮੁਲਜ਼ਮਾਂ ਨੂੰ ਪੁਲਸ ਹਵਾਲੇ ਕਰਦੇ ਹੋਏ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫਿਰ 16 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਰਾਰ 3 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।


author

Baljeet Kaur

Content Editor

Related News