ਛਾਪੇਮਾਰੀ ਦੌਰਾਨ ਬੁਟੀਕ ''ਚੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ, ਇਕ ਗ੍ਰਿਫਤਾਰ
Thursday, Oct 10, 2019 - 01:33 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬਟਾਲਾ ਪਟਾਕਾ ਫੈਕਟਰੀ 'ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਬਟਾਲਾ ਪੁਲਸ ਪਟਾਕਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਇਸ ਦੇ ਚੱਲਦਿਆਂ ਅੱਜ ਪ੍ਰੇਮ ਨਗਰ ਇਲਾਕੇ 'ਚ ਛਾਪਾਮਾਰੀ ਦੌਰਾਨ ਪੁਲਸ ਨੇ ਇਕ ਬੁਟੀਕ 'ਚੋਂ ਪਟਾਕਿਆਂ ਦਾ ਜ਼ਖੀਰੇ ਸਮੇਤ ਬੁਟੀਕ ਮਾਲਕ ਨੂੰ ਗ੍ਰਿਫਤਕਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਇਥੋ 10 ਤਰ੍ਹਾਂ ਦੇ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਬੁਟੀਕ ਮਾਲਕ ਚਾਂਦ ਨੇ ਆਪਣੀ ਬੁਟੀਕ 'ਚ ਵੱਡੀ ਮਾਤਰਾ 'ਚ ਪਟਾਕੇ ਸਟੋਰ ਕੀਤੇ ਹੋਏ ਸਨ, ਜਦਕਿ ਉਨ੍ਹਾਂ ਕੋਲ ਇਸਦਾ ਕੋਈ ਲਾਇਸੈਂਸ ਨਹੀਂ। ਪੁਲਸ ਨੇ ਬੂਟੀਕ ਮਾਲਕ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਇਹ ਵੀ ਦੱਸ ਦੇਈਏ ਕਿ ਮਹੀਨਾ ਪਹਿਲਾਂ ਘਰ 'ਚ ਚੱਲਦੀ ਪਟਾਕਾ ਫੈਕਟਰੀ 'ਚ ਬਲਾਸਟ ਕਾਰਣ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ ਪਰ ਸ਼ਾਇਦ ਲੋਕਾਂ ਨੇ ਉਸ ਘਟਨਾ ਤੋਂ ਕੋਈ ਸਬਕ ਨਹੀਂ ਸਿੱਖਿਆ।