ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਹਸਪਤਾਲ ਨੇ ਚੁੱਕਿਆ ਅਹਿਮ ਕਦਮ

Wednesday, Jul 24, 2019 - 05:41 PM (IST)

ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਹਸਪਤਾਲ ਨੇ ਚੁੱਕਿਆ ਅਹਿਮ ਕਦਮ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਘੱਟ ਹੋ ਰਹੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕਈ ਸੰਸਥਾਵਾਂ ਵੀ ਕੰਮ ਰਹੀਆਂ ਹਨ। ਇਸ ਮੁਹਿੰਮ ਦੇ ਚੱਲਦੇ ਗੁਰਦਾਸਪੁਰ ਦੇ ਬੱਬਰ ਮਲਟੀਸਪੈਸ਼ਲਿਸਟ ਹਸਪਤਾਲ ਵਲੋਂ ਇਕ ਕਦਮ ਵਧਾਇਆ ਗਿਆ ਹੈ। ਹਸਪਤਾਲ ਵਲੋਂ ਡਿਲਵਰੀ ਦੇ ਬਾਅਦ ਜਦੋਂ ਰੋਗੀ ਨੂੰ ਛੁੱਟੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਪੌਦਾ ਵੀ ਭੇਂਟ ਕੀਤਾ ਜਾਂਦਾ ਹੈ ਅਤੇ ਉਸ ਪੌਦੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਣ ਦੀ ਸਹੁੰ ਦਵਾਈ ਜਾਂਦੀ ਹੈ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਗੰਭੀਰ ਹੋਣਾ ਪਵੇਗਾ ਤਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਤੰਦਰੁਸਤ ਹਵਾ ਅਤੇ ਸਾਫ ਪਾਣੀ ਪੀਣ ਨੂੰ ਮਿਲੇਗਾ।

ਹਸਪਤਾਲ ਦੀ ਡਾਕਟਰ ਅਨਾਇਆ ਬੱਬਰ ਨੇ ਦੱਸਿਆ ਕਿ ਵਾਤਾਵਰਣ ਅਤੇ ਪਾਣੀ ਬਚਾਉਣ ਦੀ ਇਸ ਮੁਹਿੰਮ 'ਚ ਸਾਰਿਆਂ ਨੂੰ ਆਪਣਾ ਸਾਥ ਦੇਣਾ ਚਾਹੀਦਾ। ਜੇਕਰ ਅੱਜ ਅਸੀਂ ਜਾਗਰੂਕ ਹੋਵਾਗੇ ਤਾਂ ਹੀ ਕੱਲ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਤਾਜ਼ਾ ਹਵਾ 'ਚ ਸਾਹ ਲੈ ਪਾਵੇਗੀ ਅਤੇ ਸਵੱਛ ਪਾਣੀ ਪੀ ਸਕੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਮੁਹਿੰਮ ਦੇ ਤਹਿਤ ਡਿਲਵਰੀ ਦੇ ਬਾਅਦ ਮਰੀਜ਼ ਨੂੰ ਛੁੱਟੀ ਦੇ ਸਮੇਂ ਇਕ ਫਲਦਾਰ ਅਤੇ ਛਾਂ ਦਾਰ ਪੌਦਾ ਭੇਂਟ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੁੰ ਚੁਕਾਉਂਦੇ ਹਨ ਕਿ ਉਹ ਆਪਣੇ ਬੱਚੇ ਦੀ ਤਰ੍ਹਾਂ ਇਸ ਪੌਦੇ ਦੀ ਵੀ ਦੇਖਭਾਲ ਕਰਨ। ਜਦੋਂ ਮਾਂ ਆਪਣੇ ਬੱਚੇ ਦੀ ਦੇਖਭਾਲ ਕਰੇਗੀ ਤਾਂ ਉਸ ਪੌਦੇ ਦੀ ਵੀ ਯਾਦ ਆਵੇਗੀ ਅਤੇ ਉਹ ਉਸ ਦੀ ਦੇਖਭਾਲ ਕਰੇਗੀ।

ਪੌਦੇ ਲੈਣ ਦੇ ਬਾਅਦ ਔਰਤਾਂ ਨੇ ਕਿਹਾ ਕਿ ਹਸਪਤਾਲ ਵਲੋਂ ਦਿੱਤੇ ਗਏ ਪੌਦੇ ਨੂੰ ਉਹ ਆਪਣੇ ਘਰਾਂ ਚ ਲਗਾਉਣਗੇ ਅਤੇ ਉਨ੍ਹਾਂ ਦੀ ਦੇਖਭਾਲ ਕਰਨਗੇ। ਇਹ ਪੌਦਾ ਉਨ੍ਹਾਂ ਦੇ ਬੱਚੇ ਦੀ ਤਰ੍ਹਾਂ ਹੀ ਵੱਡਾ ਹੋਵੇਗਾ ਅਤੇ ਇਕ ਯਾਦਗਾਰ ਦੀ ਤਰ੍ਹਾਂ ਹਮੇਸ਼ਾ ਸਾਡੀਆਂ ਨਜ਼ਰਾਂ ਸਾਹਮਣੇ ਰਹੇਗਾ।


author

Baljeet Kaur

Content Editor

Related News