ਬਾਬੇ ਨਾਨਕ ਵੇਲੇ ਦੇ ਸਾਜ ਬਣਾਉਂਦੇ ਅਤੇ ਬੱਚਿਆਂ ਨੂੰ ਸਿਖਾਉਂਦੇ ਹਨ ਇਹ ਸਿੱਖ ਨੌਜਵਾਨ

Wednesday, Dec 04, 2019 - 05:43 PM (IST)

ਬਾਬੇ ਨਾਨਕ ਵੇਲੇ ਦੇ ਸਾਜ ਬਣਾਉਂਦੇ ਅਤੇ ਬੱਚਿਆਂ ਨੂੰ ਸਿਖਾਉਂਦੇ ਹਨ ਇਹ ਸਿੱਖ ਨੌਜਵਾਨ

ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੁਰਾਤਣ ਸੰਗੀਤ ਅਤੇ ਸਾਜਾਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਅੱਜ ਦੇ ਨੌਜਵਾਨ ਭੜਕੀਲੇ ਅਤੇ ਨਵੇਂ ਸਾਜਾਂ ਨੂੰ ਸੁਣਨਾ ਪਸੰਦ ਕਰਦੇ ਹਨ। ਪਰ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਅਜਿਹੇ ਸਿੱਖ ਨੌਜਵਾਨ ਹਨ ਜੋ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਦੇ ਸਾਜਾਂ ਨੂੰ ਬਣਾਉਂਦੇ ਵੀ ਹਨ ਅਤੇ ਬੱਚਿਆਂ ਨੂੰ ਸਿਖਾਉਂਦੇ ਵੀ ਹਨ ਤਾਂ ਜੋ ਪੰਜਾਬੀ ਸੱਭਿਅਤਾ ਜ਼ਿੰਦਾ ਰਹਿ ਸਕੇ। ਇਹ ਨੌਜਵਾਨ ਸਰੰਗੀ, ਰਬਾਬ, ਸਰੰਦਾ ਵਰਗੇ ਸਾਜ ਬਣਾਉਂਦੇ ਹਨ ਅਤੇ ਬੱਚਿਆਂ ਨੂੰ ਇਨ੍ਹਾਂ ਸਾਜਾਂ ਦੀ ਮੁਫਤ ਸਿੱਖਿਆ ਦਿੰਦੇ ਹਨ। ਰਣਜੋਧ ਸਿੰਘ ਪੰਜਾਬ ਦਾ ਅਜਿਹਾ ਪਹਿਲਾ ਨੌਜਵਾਨ ਹੈ, ਜਿਸ ਨੇ ਸਰੰਦਾ ਸਾਜ 'ਚ ਐੱਮ.ਏ. ਦੀ ਸਿੱਖਿਆ ਹਾਸਲ ਕੀਤੀ ਹੋਈ ਹੈ ਅਤੇ ਉਸ ਦੇ ਭਰਾ ਲਵਜੋਤ ਸਿੰਘ ਨੇ ਰਬਾਬ ਸਾਜ 'ਚ ਐੱਮ.ਏ. ਦੀ ਸਿੱਖਿਆ ਹਾਸਲ ਕੀਤੀ ਹੈ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਅਤੇ ਲਵਜੋਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਰਾਗੀਆਂ, ਢਾਡੀਆਂ ਤੋਂ ਕੀਰਤਨ ਦਾ ਸਰਵਣ ਕਰਦੇ ਆ ਰਹੇ ਹਨ ਅਤੇ ਉਹਨਾਂ ਨੇ ਕਈ ਵਾਰ ਸਰੰਗੀ, ਰਬਾਬ, ਸਰੰਦਾ ਵਰਗੇ ਸਾਜਾਂ ਬਾਰੇ ਸੁਣਿਆ ਸੀ ਕਿ ਇਸ ਸਾਜ ਨਾਲ ਭਾਈ ਮਰਦਾਨਾ ਜੀ ਕੀਰਤਨ ਕਰਿਆ ਕਰਦੇ ਸਨ। ਇਸ ਲਈ ਉਨ੍ਹਾਂ ਨੇ ਵੀ ਮਨ ਬਣਿਆ ਕਿ ਉਹ ਇਨ੍ਹਾਂ ਸਾਜਾਂ ਦੀ ਸਿੱਖਿਆ ਪ੍ਰਾਪਤ ਕਰਨਗੇ। ਇਸੇ ਦੌਰਾਨ ਸਿੱਖਦੇ-ਸਿੱਖਦੇ ਉਹ ਇਨ੍ਹਾਂ ਸਾਜਾਂ ਨੂੰ ਹੀ ਸਮਰਪਿਤ ਹੋ ਗਏ। ਉਨ੍ਹਾਂ ਨੇ ਦੂਸਰੇ ਸੂਬਿਆਂ 'ਚੋਂ ਰਬਾਬ ਅਤੇ ਸਰੰਦਾ ਸਾਜ ਮੰਗਵਾਏ ਸਨ ਪਰ ਉਨ੍ਹਾਂ ਸਾਜਾਂ ਦੀ ਟਿਊਨ ਸਹੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਹ ਸਾਜ ਆਪਣੇ ਘਰ 'ਚ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਉਹ ਬੱਚਿਆਂ ਨੂੰ ਵੀ ਇਸਦੀ ਸਿੱਖਿਆ ਦੇ ਰਹੇ ਹਨ ਅਤੇ ਜੋ ਬੱਚਾ ਉਨ੍ਹਾਂ ਨੂੰ 10 ਸ਼ਬਦ ਸੁਣਾਉਂਦਾ ਹੈ ਉਹ ਉਸ ਬੱਚੇ ਨੂੰ ਇਹ ਸਾਜ ਮੁਫਤ 'ਚ ਦੇ ਦਿੰਦੇ ਹਨ। ਹੁਣ ਤਕ ਉਹ 45 ਬੱਚਿਆਂ ਨੂੰ ਇਹ ਸਾਜ ਦੇ ਚੁੱਕੇ ਹਨ।
 


author

Baljeet Kaur

Content Editor

Related News