ਪੰਜਾਬ ਪੁਲਸ ਦੇ ਘੋੜਿਆਂ ਨੇ ਪੱਟੀਆਂ ਧੂੜਾਂ

Saturday, Feb 29, 2020 - 04:52 PM (IST)

ਪੰਜਾਬ ਪੁਲਸ ਦੇ ਘੋੜਿਆਂ ਨੇ ਪੱਟੀਆਂ ਧੂੜਾਂ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਹਲਕਾ ਬਟਾਲਾ 'ਚ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਚੱਲ ਰਹੀ ਹੈ। ਚੈਂਪੀਅਨਸ਼ਿਪ ਦੇ ਦੂਜੇ ਦਿਨ ਘੁੜਸਵਾਰੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੰਜਾਬ ਪੁਲਸ ਦੇ ਜਵਾਨਾਂ ਤੇ ਆਮ ਨਾਗਰਿਕਾਂ ਨੇ ਇਨ੍ਹਾਂ ਮੁਕਾਬਿਲਆਂ 'ਚ ਹਿੱਸਾ ਲਿਆ ਤੇ ਮੈਡਲ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਸ ਦੇ ਜਵਾਨ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਘੁੜਸਵਾਰੀ ਕਰਦੇ ਆ ਰਹੇ ਹਨ ਤੇ ਕਈ ਮੁਕਾਬਲਿਆਂ 'ਚ ਪੰਜਾਬ ਪੁਲਸ ਲਈ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਸਫਲ ਘੁੜਸਵਾਰ ਬਣਨ ਲਈ ਪ੍ਰੈਕਟਿਸ ਤੇ ਘੋੜੇ ਲਈ ਚੰਗੀ ਖੁਰਾਕ ਜ਼ਰੂਰੀ ਦੱਸੀ।

ਇਨ੍ਹਾਂ ਘੁੜਸਵਾਰੀ ਮੁਕਾਬਲਿਆਂ 'ਚ ਆਮ ਨਾਗਰਿਕਾਂ ਨੇ ਵੀ ਕਾਫੀ ਦਿਲਚਸਪੀ ਵਿਖਾਈ ਤੇ ਮੁਕਾਬਲਿਆਂ 'ਚ ਹਿੱਸਾ ਲੈ ਮੈਡਲ ਵੀ ਹਾਸਲ ਕੀਤੇ। ਉਨ੍ਹਾਂ ਇਸ ਗੱਲ 'ਤੇ ਖੇਦ ਪ੍ਰਗਟਾਇਆ ਕਿ ਭਾਰਤ 'ਚ ਵਿਦੇਸ਼ੀ ਘੋੜੇ ਤਾਂ ਲਿਆਂਦੇ ਜਾਂ ਸਕਦੇ ਹਨ ਪਰ ਭਾਰਤ ਤੋਂ ਘੋੜਿਆਂ ਨੂੰ ਵਿਦੇਸ਼ਾਂ 'ਚ ਹੋਣ ਵਾਲੇ ਮੁਕਾਬਿਲਆਂ  'ਚ ਨਹੀਂ ਲਿਜਾਇਆ ਜਾ ਸਕਦਾ, ਜਿਸ ਕਾਰਣ ਘੁੜਸਵਾਰਾਂ ਨੂੰ ਮੁਕਾਬਲਿਆਂ 'ਚ ਦਿੱਕਤ ਆਉਂਦੀ ਹੈ। ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਘੁੜਸਵਾਰਾਂ ਨੇ ਖੇਡਾਂ ਨਾਲ ਜੁੜਣ ਦੀ ਸਲਾਹ ਦਿੱਤੀ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਤੇ ਸਮਾਜ ਨੂੰ ਸਿਹਤਮੰਦ ਤੇ ਖੁਸ਼ਹਾਲ ਬਣਾਇਆ ਜਾ ਸਕੇ।


author

Baljeet Kaur

Content Editor

Related News