ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ

Friday, Jun 22, 2018 - 04:44 PM (IST)

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਤੇ ਕਥਿਤ ਤੌਰ 'ਤੇ ਮਾਈਨਿੰਗ ਮਾਫੀਆ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਮਨ ਸ਼ੇਰ ਸਿੰਘ ਉਰਫ ਸੈਰੀ ਕਲਸੀ ਦੀ ਅਗਵਾਈ 'ਚ ਸਥਾਨਕ ਨਹਿਰੂ ਪਾਰਕ 'ਚ ਵੱਡਾ ਇਕੱਠ ਕੀਤਾ ਗਿਆ। ਇਸ ਉਪਰੰਤ ਸ਼ਹਿਰ 'ਚ ਰੋਸ ਪ੍ਰਦਰਸ਼ਨ ਉਪਰੰਤ ਸਥਾਨਕ ਡਾਕਖਾਨਾ ਚੌਂਕ 'ਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਸਾਬਕਾ ਸਿਟੀ ਇੰਚਾਰਜ਼ ਭਾਰਤ ਭੂਸ਼ਣ ਸ਼ਰਮਾ, ਸਾਬਕਾ ਜਨਰਲ ਸੈਕਟਰੀ ਪੰਜਾਬ ਰਾਜਵੰਤ ਸਿੰਘ ਅਲੀਸ਼ੇਰ , ਹਕੀਕਤ ਰਾਏ ਸਾਬਕਾ ਸਰਕਲ ਇੰਚਾਰਜ਼ ਦੀਨਾਨਗਰ, ਸੁਖਵਿੰਦਰ ਸਿੰਘ ਦਾਬਾਵਾਲੀ ਸਾਬਕਾ ਇੰਚਾਰਜ਼ ਫਤਿਹਗੜ੍ਹ ਚੂੜੀਆ ਵੀ ਹਾਜ਼ਰ ਸਨ। 
ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਸੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ 'ਤੇ ਫੇਲ ਸਾਬਤ ਹੋ ਰਹੀ ਹੈ ਅਤੇ ਰੇਤ ਬਜਰੀ ਮਾਫੀਆ ਨੂੰ ਇਸ ਸਰਕਾਰ ਦਾ ਪੂਰਾ ਸਮਰਥਨ ਪ੍ਰਾਪਤ ਹੈ। ਕੈਪਟਨ ਸਰਕਾਰ ਰੇਤ, ਬਜ਼ਰੀ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਬਜਾਏ, ਰੇਤ ਮਾਫੀਆ ਦੇ ਵਿਰੁੱਧ ਬੋਲਣ ਵਾਲਿਆਂ 'ਤੇ ਹੀ ਹਮਲੇ ਕਰਵਾ ਰਹੀ ਹੈ, ਜਿਸ ਦੀ ਉਦਹਾਰਨ ਅਮਰਜੀਤ ਸਿੰਘ ਵਿਧਾਇਕ ਤੇ ਰੇਤ ਮਾਫੀਆ ਵਲੋਂ ਕੀਤਾ ਹਮਲਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।


Related News