ਜੌੜਾ ਛੱਤਰਾਂ ਵਿਖੇ 2 ਧਿਰਾਂ ''ਚ ਝਗੜਾ, ਨੌਜਵਾਨ ਜ਼ਖ਼ਮੀ

07/24/2020 10:41:44 AM

ਗੁਰਦਾਸਪੁਰ (ਵਿਨੋਦ) : ਨਜ਼ਦੀਕੀ ਪਿੰਡ ਜੌੜਾ ਛੱਤਰਾਂ 'ਚ 2 ਧਿਰਾਂ 'ਚ ਹੋਈ ਲੜਾਈ ਦੌਰਾਨ ਇਕ ਨੌਜਵਾਨ ਜ਼ਖ਼ਮੀ ਹੋਣ ਕਾਰਣ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ 'ਚ ਦਾਖ਼ਲ ਬਾਵਾ ਲਾਲ ਵਾਸੀ ਜੌੜਾ ਛੱਤਰਾਂ ਨੇ ਦੱਸਿਆ ਕਿ ਉਹ ਕੁਝ ਸਾਮਾਨ ਖਰੀਦ ਕੇ ਘਰ ਜਾ ਰਿਹਾ ਸੀ ਕਿ ਰਸਤੇ 'ਚ ਪਿੰਡ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਮੈਂਬਰ ਪੰਚਾਇਤ ਬਲਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਜਦ ਉਹ ਇਸ ਸਬੰਧੀ ਸ਼ਿਕਾਇਤ ਕਰਨ ਲਈ ਪੁਲਸ ਚੌਂਕੀ ਜੌੜਾ ਛੱਤਰਾਂ 'ਚ ਗਏ ਤਾਂ ਉਥੇ ਵਿਰੋਧੀ ਪਾਰਟੀ ਆ ਗਈ ਅਤੇ ਚੌਂਕੀ ਦੇ ਅੰਦਰ ਹੀ ਤੇਜ਼ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਮੂਕ ਦਰਸ਼ਕ ਬਣ ਕੇ ਸਭ ਵੇਖਦੀ ਰਹੀ। ਸਾਡੇ ਵਲੋਂ ਰੌਲਾ ਪਾਉਣ 'ਤੇ ਮੁਲਜ਼ਮ ਉਥੋਂ ਚਲੇ ਗਏ।

ਇਹ ਵੀ ਪੜ੍ਹੋਂ : ਅਕਾਲੀ ਦਲ ਬਾਦਲ ਦਾ ਭੋਗ ਪਹਿਲਾਂ ਦਿੱਲੀ ਪਾਵਾਂਗੇ ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ 'ਚ : ਜੀ. ਕੇ.

ਦੂਜੇ ਪਾਸੇ ਬਲਜੀਤ ਸਿੰਘ ਮੈਂਬਰ ਪਿੰਡ ਜੌੜਾ ਛੱਤਰਾਂ ਨੇ ਦੋਸ਼ ਲਾਇਆ ਕਿ ਉਸ ਦਾ ਕਿਸੇ ਰਾਜਨੀਤਿਕ ਦਲ ਨਾਲ ਸਬੰਧ ਨਹੀਂ ਹੈ ਅਤੇ ਉਹ ਪਿੰਡ ਵਿਚ ਨਸ਼ੇ ਦੇ ਖਿਲ਼ਾਫ਼ ਮੁਹੰਮ ਚਲਾਈ ਹੋਈ ਹੈ ਪਰ ਬਾਵਾ ਲਾਲ ਨਸ਼ਿਆਂ ਦਾ ਨਾਜਾਇਜ਼ ਧੰਦਾ ਕਰਦਾ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਹੀ ਕਈ ਕੇਸ ਦਰਜ ਹਨ। ਇਸ ਗੱਲ ਨੂੰ ਲੈ ਕੇ ਬਾਵਾ ਲਾਲ ਸਾਡੇ ਨਾਲ ਰੰਜਿਸ਼ ਰੱਖਦਾ ਹੈ ਅਤੇ ਅੱਜ ਦੁਪਹਿਰ ਉਸ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਅਸੀਂ ਹਸਪਤਾਲ 'ਚ ਦਾਖ਼ਲ ਹੋ ਕੇ ਮੈਡੀਕਲ ਕਰਵਾਇਆ ਹੈ ਅਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ।

ਇਹ ਵੀ ਪੜ੍ਹੋਂ :  ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ

ਇਸ ਸਬੰਧੀ ਪੁਲਸ ਚੌਂਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ 'ਚ ਝਗੜਾ ਪੁਲਸ ਚੌਂਕੀ 'ਚ ਨਹੀਂ, ਬਲਕਿ ਚੌਂਕੀ ਦੇ ਬਾਹਰ ਸੜਕ 'ਤੇ ਹੋਇਆ ਹੈ। ਦੋਵਾਂ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਬਿਆਨ ਲਏ ਜਾ ਰਹੇ ਹਨ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲ਼ਾਫ਼ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News