ਗੁਰਦਾਸਪੁਰ ਦੇ 2 ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੰਧ ਪਾੜ 8 ਤੋਲੇ ਸੋਨਾ ਤੇ ਲੱਖਾਂ ਰੁਪਏ ਨਕਦੀ ਲੈ ਹੋਏ ਫ਼ਰਾਰ

Tuesday, Aug 02, 2022 - 05:42 PM (IST)

ਗੁਰਦਾਸਪੁਰ ਦੇ 2 ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੰਧ ਪਾੜ 8 ਤੋਲੇ ਸੋਨਾ ਤੇ ਲੱਖਾਂ ਰੁਪਏ ਨਕਦੀ ਲੈ ਹੋਏ ਫ਼ਰਾਰ

ਗੁਰਦਾਸਪੁਰ (ਗੁਰਪ੍ਰੀਤ) - ਜ਼ਿਲ੍ਹਾ ਗੁਰਦਾਸਪੁਰ ਦੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪੱਡਾ ਵਿਖੇ ਬੀਤੀ ਦੇਰ ਰਾਤ ਚੋਰਾਂ ਨੇ ਦੋ ਘਰਾਂ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾ ਲਿਆ। ਚੋਰ ਲੱਖਾਂ ਦੀ ਨਗਦੀ ਅਤੇ ਗਹਿਣੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ ਦੀ ਤਰ੍ਹਾਂ ਘਰ ਵਿਹੜੇ ਵਿਚ ਸੁੱਤੇ ਪਏ ਸੀ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਅਪਰਾਧਿਕ ਰਿਕਾਰਡ ਵਾਲੇ ਲੋਕ SGPC ਦੀਆਂ ਚੋਣਾਂ ’ਚ ਹੁਣ ਨਹੀਂ ਲੈ ਸਕਣਗੇ ਹਿੱਸਾ

ਅੱਜ ਸਵੇਰੇ ਜਦੋਂ ਉਹ ਘਰ ਦੇ ਅੰਦਰ ਵੜਨ ਲੱਗੇ ਤਾਂ ਘਰ ਦੇ ਅੰਦਰੋਂ ਕੁੰਡੀ ਲੱਗੀ ਪਈ ਸੀ। ਜਦੋਂ ਅਸੀਂ ਘਰ ਦੇ ਚਾਰ ਚੁਫੇਰੇ ਵੇਖਿਆ ਤਾਂ ਇਕ ਖਿੜਕੀ ਖੁੱਲ੍ਹੀ ਪਈ ਸੀ। ਘਰ ਦੇ ਅੰਦਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ ਕਰੀਬ ਅੱਠ ਤੋਲੇ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕੀਤੀ ਗਈ ਗਰਾਹੀ ਕਰੀਬ ਇੱਕ ਲੱਖ ਤੋਂ ਉੱਪਰ ਨਕਦੀ ਚੋਰਾਂ ਨੇ ਚੋਰੀ ਕਰ ਲਈ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ

ਇਸੇ ਤਰ੍ਹਾਂ ਪਿੰਡ ਦੇ ਦੂਸਰੇ ਘਰ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਦੇ ਪਿਛਲੇ ਪਾਸਿਓਂ ਕਮਰੇ ਦੀ ਦੀਵਾਰ ਨੂੰ ਪਾੜ ਕੇ ਟਰੰਕ ਵਿਚੋਂ ਇਕ ਲੱਖ ਦੀ ਨਗਦੀ ਚੋਰੀ ਕਰ ਲਈ। ਵਾਰਦਾਤ ਦੀ ਸੂਚਨਾ ਮਿਲਦੇ ਪੁਲਸ ਪਾਰਟੀ ਸਮੇਤ ਐੱਸ.ਐੱਚ.ਓ. ਕੈਲਾਸ਼ ਚੰਦਰ ਉਕਤ ਚੋਰੀ ਵਾਲੀ ਜਗ੍ਹਾ ’ਤੇ ਪਹੁੰਚ ਗਏ। ਪੁਲਸ ਨੇ ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਡੌਗ ਸਕੁਐਡ ਪਾਰਟੀ ਦੀ ਮਦਦ ਅਤੇ ਆਲੇ -ਦੁਆਲੇ ਲਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

 


author

rajwinder kaur

Content Editor

Related News