ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਸ਼ੁਰੂ ਹੋਣ ਤੱਕ ਗੁਰਬਾਣੀ ਪ੍ਰਸਾਰਣ ਬੰਦ ਨਾ ਕੀਤਾ ਜਾਵੇ : ਢੋਟ, ਸੇਖੋਂ

Friday, Jul 21, 2023 - 11:09 AM (IST)

ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਸ਼ੁਰੂ ਹੋਣ ਤੱਕ ਗੁਰਬਾਣੀ ਪ੍ਰਸਾਰਣ ਬੰਦ ਨਾ ਕੀਤਾ ਜਾਵੇ : ਢੋਟ, ਸੇਖੋਂ

ਅੰਮ੍ਰਿਤਸਰ (ਸਰਬਜੀਤ)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਵੱਲੋਂ ਫੈੱਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਲਖਬੀਰ ਸਿੰਘ ਸੇਖੋਂ ਨੇ ਇਕ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਸਤਿਕਾਰ ਕਰਦਿਆਂ ਸ਼ੁਰੂ ਕੀਤੇ ਜਾ ਰਹੇ ਯੂ-ਟਿਊਬ ਚੈਨਲ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਸੈੱਟਲਾਈਟ ਚੈਨਲ ਸ਼ੁਰੂ ਹੋਣ ਤੱਕ ਯੂ-ਟਿਊਬ ਨੈੱਟਵਰਕ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋ ਰਹੇ ਲਾਈਵ ਗੁਰਬਾਣੀ ਪ੍ਰਸਾਰਣ ਦੀ ਲਗਾਤਾਰਤਾ ਬਣਾਈ ਰੱਖਣ ਲਈ ਇਹ ਸ਼ਲਾਘਾਯੋਗ ਯਤਨ ਹੈ।

ਇਹ ਵੀ ਪੜ੍ਹੋ- ਖੰਨਾ 'ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ 'ਚੋਂ ਨਿਕਲੇ 5 ਸੱਪ

ਫੈੱਡਰੇਸ਼ਨ ਪ੍ਰਧਾਨ ਢੋਟ ਤੇ ਸੇਖੋਂ ਨੇ ਕਿਹਾ ਕਿ 23 ਜੁਲਾਈ ਨੂੰ ਖ਼ਤਮ ਹੋਣ ਜਾ ਰਹੇ ਮੌਜੂਦਾ ਲਾਈਵ ਪ੍ਰਸਾਰਣ ਦੀ ਥਾਂ ਯੂ-ਟਿਊਬ ਨੈੱਟਵਰਕ ਰਾਹੀਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨਾਲ ਜੁੜਨਾ ਇੰਨਾ ਸਰਲ ਨਹੀਂ ਹੋਵੇਗਾ, ਜੋ ਅੱਜ ਸੈਟਲਾਈਟ ਚੈਨਲ ਰਾਹੀਂ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਤੇ ਖ਼ਾਸ ਕਰ ਸਿੱਖ ਪਰਿਵਾਰ ਦੁਨੀਆ ਭਰ ਵਿਚ ਗੁਰਬਾਣੀ ਪ੍ਰਸਾਰਣ ਦਾ ਆਨੰਦ ਮਾਣ ਰਹੇ ਹਨ।

ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'

ਫੈੱਡਰੇਸ਼ਨ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਪਣਾ ਸੈੱਟਲਾਈਟ ਚੈਨਲ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਜਾਂਦਾ, ਘੱਟੋ-ਘੱਟ ਓਦੋਂ ਤੱਕ ਬਿਨਾਂ ਝਿਜਕ ਤੇ ਬਿਨਾਂ ਕਿਸੇ ਨੁਕਤਾਚੀਨੀ ਦੀ ਪ੍ਰਵਾਹ ਕੀਤਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋ ਰਹੇ ਸਿੱਧੇ ਗੁਰਬਾਣੀ ਪ੍ਰਸਾਰਣ ਨੂੰ ਜਿਉਂ ਦਾ ਤਿਉਂ ਚੱਲਣ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਗੁਰਬਾਣੀ ਨਾਲ ਜੁੜੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਆਨੰਦ ਵਿਚ ਕੋਈ ਵਿਘਨ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਸੰਵਿਧਾਨ ਰਾਹੀਂ ਚੁਣੀ ਹੋਈ ਸੰਸਥਾ ਹੈ ਤੇ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਗੁਰਬਾਣੀ ਪ੍ਰਸਾਰਣ ਕੇਵਲ ਸ਼੍ਰੋਮਣੀ ਕਮੇਟੀ ਦਾ ਹੀ ਏਕਾ ਅਧਿਕਾਰ ਹੈ ਇਹ ਰਹਿਣਾ ਵੀ ਚਾਹੀਦਾ ਹੈ।

ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ 3 ਦਿਨ ਦੀ ਰੋਕ, ਡਿਪਟੀ ਕਮਿਸ਼ਨਲ ਵੱਲੋਂ ਖ਼ਾਸ ਅਪੀਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News