2 ਮਹੀਨੇ ਪਹਿਲਾਂ ਗੰਨ ਹਾਊਸ ਵਿੱਚੋਂ ਹਥਿਆਰਾਂ ਦੀ ਚੋਰੀ ਦੇ ਮਾਮਲੇ 'ਚ 3 ਵਿਅਕਤੀ ਗ੍ਰਿਫ਼ਤਾਰ

03/09/2021 6:39:51 PM

ਤਰਨਤਾਰਨ (ਵਿਜੇ) - ਦੋ ਮਹੀਨੇ ਪਹਿਲਾਂ ਯਾਨੀ ਜਨਵਰੀ ਮਹੀਨੇ ਵਿੱਚ ਖਡੂਰ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੰਨ ਹਾਊਸ ’ਚੋਂ ਹਥਿਆਰਾਂ ਦੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਚੋਰੀ ਦੇ ਮਾਮਲੇ ਦੇ ਸਬੰਧ ’ਚ ਪੁਲਸ ਪਿਛਲੇ ਕਾਫ਼ੀ ਸਮੇਂ ਤੋਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ, ਜਿਸ ’ਚ ਅੱਜ ਪੁਲਸ ਨੇ ਸਫਲਤਾ ਹਾਸਲ ਕਰ ਲਈ ਹੈ। ਪੁਲਸ ਨੇ ਗੰਨ ਹਾਊਸ ’ਚੋਂ ਹਥਿਆਰ ਚੋਰੀ ਕਰਨ ਵਾਲੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਹੁਸ਼ਿਆਰਪੁਰ ’ਚ ਫੈਲੀ ਸਨਸਨੀ : ਨੌਜਵਾਨਾਂ ਨੇ ਪ੍ਰਾਪਟੀ ਡੀਲਰ ’ਤੇ ਚਲਾਈਆਂ ਅੰਧਾਧੁੰਦ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੀ ਪੁਲਸ ਨੇ ਹਥਿਆਰਾਂ ਦੀ ਚੋਰੀ ਕਰਨ ਵਾਲੇ ਤਿੰਨ ਲੋਕਾਂ ਤੋਂ ਚੋਰੀ ਕੀਤੀਆਂ 9 ਏਅਰ ਗੰਨਾਂ ਅਤੇ ਭਾਰੀ ਮਾਤਰਾ ਵਿੱਚ ਰੌਂਦ ਬਰਾਮਦ ਕੀਤੇ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਸੁਰ ਸਿੰਘ ਨਿਵਾਸੀ ਗੁਰਪਾਲ ਸਿੰਘ, ਜਗਰੂਪ ਸਿੰਘ ਅਤੇ ਨਵਦੀਪ ਸਿੰਘ ਵੱਜੋ ਹੋਈ ਹੈ। 

PunjabKesari

ਪੜ੍ਹੋ ਇਹ ਵੀ ਖ਼ਬਰ - Mahashivratri 2021: ‘ਮਹਾਸ਼ਿਵਰਾਤਰੀ’ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ 

ਇਸ ਮਾਮਲੇ ਦੇ ਸਬੰਧ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਐੱਸ.ਪੀ. ਤਰਨਤਾਰਨ ਧਰੁਮਣ ਐੱਚ ਨਿੰਬਲੇ ਨੇ ਦੱਸਿਆ ਕਿ ਉਕਤ ਲੋਕਾਂ ਨੂੰ ਸੀ.ਸੀ.ਟੀ.ਵੀ. ਦੀ ਫੁਟੇਜ਼ ਅਤੇ ਟੈਕਨੀਕਲ ਟੀਮ ਦੀ ਮਦਦ ਨਾਲ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਹਥਿਆਰ ਚੋਰੀ ਕਿਉਂ ਕੀਤੇ ਸਨ। 

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

PunjabKesari

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪ੍ਰਸ਼ਾਸ਼ਨਿਕ ਕੰਪਲੈਕਸ ’ਚ ਚੱਲ ਰਹੀ ਖੋਦਾਈ ਦੌਰਾਨ ਮਿਲਿਆ ‘ਹੈਂਡ ਗ੍ਰਨੇਡ’, ਫੈਲੀ ਦਹਿਸ਼ਤ


rajwinder kaur

Content Editor

Related News